News
News
ਟੀਵੀabp shortsABP ਸ਼ੌਰਟਸਵੀਡੀਓ
X

ਸਿੱਖ ਕਤਲੇਆਮ ਪੀੜਤਾਂ ਦਾ ਮੁੱਕਿਆ ਸਬਰ, ਆਰ-ਪਾਰ ਦੀ ਜੰਗ

Share:
ਲੁਧਿਆਣਾ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ 'ਤੇ ਢਿੱਲੀ ਕਾਰਵਾਈ ਕਰਨ ਵਾਲੀ ਅਫਸਰਸ਼ਾਹੀ ਖਿਲਾਫ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਪੰਜ ਦੰਗਾ ਪੀੜਤਾਂ ਮਰਨ ਵਰਤ 'ਤੇ ਬੈਠ ਗਈਆਂ ਹਨ। ਹਾਲਾਂਕਿ ਇਨ੍ਹਾਂ ਦੀ ਭੁੱਖ ਹੜਤਾਲ ਪਿਛਲੇ 4 ਦਿਨ ਤੋਂ ਚੱਲ ਰਹੀ ਹੈ। ਕੱਲ੍ਹ ਦੰਗਾ ਪੀੜਤਾਂ ਨੇ ਲੁਧਿਆਣਾ ਦੀ ਨਵੀਂ ਕਚਿਹਰੀ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕ ਧਮਕੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਇੱਕ ਦੰਗਾ ਪੀੜਤ ਮਹਿਲਾ ਆਤਮਦਾਹ ਕਰੇਗੀ।
ਇਨਸਾਫ ਤੇ ਆਪਣੇ ਹੱਕਾਂ ਦੀ ਲੜਾਈ ਲਈ ਲੰਮੇ ਸਮੇਂ ਤੋਂ ਲੜਨ ਵਾਲੇ ਦੰਗਾ ਪੀੜਤਾਂ ਦਾ ਸਬਰ ਹੁਣ ਜਵਾਬ ਦੇ ਗਿਆ ਹੈ। ਇਨ੍ਹਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੁੰਦਿਆਂ ਦੇਖ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਿੱਖ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਦੀ ਅਗਵਾਈ 'ਚ ਗੁਰਮੇਲ ਕੌਰ, ਭੁਪਿੰਦਰ ਕੌਰ, ਸੁਰਜੀਤ ਕੌਰ ਤੇ ਗੁਰਦੇਵ ਕੌਰ ਨੇ ਜਿਲ੍ਹੇ ਦੇ ਡੀਸੀ ਦਫਤਰ ਅੱਗੇ ਧਰਨਾ ਲਾ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।
ਦੰਗਾ ਪੀੜਤਾਂ ਨੇ ਕਿਹਾ ਕਿ ਸਿੱਖ ਕਤਲੇਆਮ ਨੂੰ ਤਕਰੀਬਨ 32 ਸਾਲ ਹੋ ਗਏ ਹਨ। ਪੰਜਾਬ-ਹਰਿਆਣਾ ਹਾਈਕੋਰਟ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਰਹਿਣ ਲਈ ਘਰ ਮੁਹੱਈਆ ਕਰਵਾਏ ਪਰ ਘਰ ਵੀ ਨਹੀਂ ਮਿਲੇ। ਸਰਕਾਰ ਨੇ ਨਾ ਤਾਂ ਦੰਗਾ ਪੀੜਤਾਂ ਨੂੰ ਨੌਕਰੀ ਦਿੱਤੀ ਹੈ ਤੇ ਨਾ ਹੀ ਰੁਜ਼ਗਾਰ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆ, ਇਹ ਪ੍ਰਦਰਸ਼ਨ ਇਸ ਤਰ੍ਹਾਂ ਹੀ ਜਾਰੀ ਰਹੇਗਾ।

Published at : 15 Sep 2016 03:34 PM (IST) Tags: anti sikh riots 1984 riots protest ludhiana Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਮੋਹਾਲੀ ਵਿੱਚ ਲਾਰੈਂਸ ਗੈਂਗ ਦੇ ਚਾਰ ਗ਼ੁੰਡਿਆਂ ਦਾ ਪੁਲਿਸ ਨੇ ਕੀਤਾ Encounter, ਵੱਡੀ ਮਾਤਰਾ ਵਿੱਚ ਅਸਲਾ ਬਰਾਮਦ

ਮੋਹਾਲੀ ਵਿੱਚ ਲਾਰੈਂਸ ਗੈਂਗ ਦੇ ਚਾਰ ਗ਼ੁੰਡਿਆਂ ਦਾ ਪੁਲਿਸ ਨੇ ਕੀਤਾ Encounter, ਵੱਡੀ ਮਾਤਰਾ ਵਿੱਚ ਅਸਲਾ ਬਰਾਮਦ

ਪੰਜਾਬ 'ਚ ਨਗਰ ਨਿਗਮ 'ਚ ਵੱਡਾ ਫੇਰਬਦਲ, 2 ਅਫਸਰਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ 'ਚ ਨਗਰ ਨਿਗਮ 'ਚ ਵੱਡਾ ਫੇਰਬਦਲ, 2 ਅਫਸਰਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

Punjab News: ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, CM ਮਾਨ ਨੇ ਕੀਤੇ ਵੱਡੇ ਐਲਾਨ; ਹੁਣ ਲਾਗਤ ਅਤੇ ਟਾਈਮ ਦੋਵਾਂ ਦੀ ਹੋਏਗੀ ਬਚਤ...

Punjab News: ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, CM ਮਾਨ ਨੇ ਕੀਤੇ ਵੱਡੇ ਐਲਾਨ; ਹੁਣ ਲਾਗਤ ਅਤੇ ਟਾਈਮ ਦੋਵਾਂ ਦੀ ਹੋਏਗੀ ਬਚਤ...

ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ

ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ

ਸ਼ਹੀਦੀ ਸ਼ਤਾਬਦੀ ਸਮਾਗਮਾਂ ’ਚੋਂ ਪ੍ਰਧਾਨ ਮੰਤਰੀ ਦੀ ਗ਼ੈਰਹਾਜ਼ਰੀ 'ਤੇ ਆਪ ਨੇ ਚੁੱਕੇ ਸਵਾਲ, ਕਿਹਾ- PM ਨੇ ਕੀਤਾ ਸਿੱਖਾਂ ਦਾ ਅਪਮਾਨ

ਸ਼ਹੀਦੀ ਸ਼ਤਾਬਦੀ ਸਮਾਗਮਾਂ ’ਚੋਂ ਪ੍ਰਧਾਨ ਮੰਤਰੀ ਦੀ ਗ਼ੈਰਹਾਜ਼ਰੀ 'ਤੇ ਆਪ ਨੇ ਚੁੱਕੇ ਸਵਾਲ, ਕਿਹਾ- PM ਨੇ ਕੀਤਾ ਸਿੱਖਾਂ ਦਾ ਅਪਮਾਨ

ਪ੍ਰਮੁੱਖ ਖ਼ਬਰਾਂ

Donald Trump: ਟਰੰਪ ਦੇ ਕਰੀਬੀ ਨੂੰ 27 ਸਾਲ ਦੀ ਜੇਲ੍ਹ, ਤਖ਼ਤਾ ਪਲਟ ਦੀ ਸਾਜ਼ਿਸ਼ 'ਚ ਪਾਇਆ ਗਿਆ ਦੋਸ਼ੀ; ਇੰਝ ਖੁੱਲ੍ਹੇ ਰਾਜ਼...

Donald Trump: ਟਰੰਪ ਦੇ ਕਰੀਬੀ ਨੂੰ 27 ਸਾਲ ਦੀ ਜੇਲ੍ਹ, ਤਖ਼ਤਾ ਪਲਟ ਦੀ ਸਾਜ਼ਿਸ਼ 'ਚ ਪਾਇਆ ਗਿਆ ਦੋਸ਼ੀ; ਇੰਝ ਖੁੱਲ੍ਹੇ ਰਾਜ਼...

Dharmendra Death: ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਪੁੱਤਰ ਦਾ ਝਲਕਿਆ ਦਰਦ, ਬੋਲਿਆ- "ICU ਤੋਂ ਕੀਤਾ ਫ਼ੋਨ...", ਫਿਰ... 

Dharmendra Death: ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਪੁੱਤਰ ਦਾ ਝਲਕਿਆ ਦਰਦ, ਬੋਲਿਆ-

ਨਾਮੀ ਕਾਂਗਰਸੀ ਨੇਤਾ ਦੀ ਧੀ ਦਾ ਹੋਇਆ ਵਿਆਹ, ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ Vs ਵੜਿੰਗ ਆਪੋ-ਆਪਣੇ ਧੜੇ ਨਾਲ ਹੋਏ ਸ਼ਾਮਿਲ

ਨਾਮੀ ਕਾਂਗਰਸੀ ਨੇਤਾ ਦੀ ਧੀ ਦਾ ਹੋਇਆ ਵਿਆਹ, ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ Vs ਵੜਿੰਗ ਆਪੋ-ਆਪਣੇ ਧੜੇ ਨਾਲ ਹੋਏ ਸ਼ਾਮਿਲ

ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ

ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ