News
News
ਟੀਵੀabp shortsABP ਸ਼ੌਰਟਸਵੀਡੀਓ
X

ਸਿੱਧੂ ਤੇ 'ਆਪ' ਦੀ ਨਹੀਂ ਗਲੀ ਦਾਲ !

Share:
ਨਵੀਂ ਦਿੱਲੀ: ਬੀਜੇਪੀ ਦੇ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਅਤੇ ਆਪ ਦੀ ਦਾਲ ਨਹੀਂ ਗਲੀ ਹੈ। ਸੂਤਰਾਂ ਮੁਤਾਬਕ ਸਿੱਧੂ ਨੇ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਦੀ ਮੰਗ ਕੀਤੀ ਸੀ। ਦਿੱਲੀ ਚ ਕੱਲ੍ਹ ਰਾਤ ਆਪ ਲੀਡਰਾਂ ਇਸ ਮਾਮਲੇ ਨੂੰ ਲੈ ਕੇ ਐਮਰਜੈਂਸੀ ਬੈਠਕ ਬੁਲਾਈ ਸੀ।     ਸੂਤਰਾਂ ਮੁਤਾਬਕ ਪਹਿਲਾਂ ਸਿੱਧੂ ਨੇ ਆਪ ਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਤੇ ਨਾਂ ਹੀ ਕੋਈ ਸ਼ਰਤ ਹੈ। ਉਹ ਤਾਂ ਸਿਰਫ ਪੰਜਾਬ ਚ ਆਪ ਲਈ ਪ੍ਰਚਾਰ ਕਰਕੇ ਮੌਜੂਦਾ ਅਕਾਲੀ ਬੀਜੇਪੀ ਸਰਕਾਰ ਨੂੰ ਸੱਤਾ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਇਸ ਤੇ ਆਪ ਨੇ ਵੀ ਸਿੱਧੂ ਅੱਗੇ ਕੋਈ ਸ਼ਰਤ ਨਹੀਂ ਰੱਖੀ ਸੀ। ਪਰ ਕਿਹਾ ਜਾ ਰਿਹਾ ਹੈ ਕਿ ਪਿਛਲੇ ਸ਼ੁੱਕਰਵਾਰ ਸਿੱਧੂ ਨੇ 2 ਮੰਗਾ ਰੱਖੀਆਂ ਹਨ। ਪਹਿਲੀ, ਪਤਨੀ ਨਵਜੋਤ ਕੌਰ ਸਿੱਧੂ ਲਈ ਟਿਕਟ ਤੇ ਦੂਜੀ ਆਪਣੇ ਲਈ ਵਿਧਾਨ ਸਭਾ ਦਾ ਟਿਕਟ।       ਪਾਰਟੀ ਸੂਤਰਾਂ ਦਾ ਯਕੀਨ ਮੰਨੀਏ, ਤਾਂ ਸਿੱਧੂ ਦੀ ਇੱਛਾ ਇਹ ਵੀ ਹੈ ਕਿ ਉਨਾਂ ਨੂੰ ਪੰਜਾਬ ਚ ਸੀਐਮ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਨਵਜੋਤ ਕੌਰ ਨੂੰ ਟਿਕਟ ਦੇਣ ਚ ਕੋਈ ਦਿੱਕਤ ਨਹੀਂ। ਪਰ ਸਿੱਧੂ ਦੇ ਮਸਲੇ ਤੇ ਪਾਰਟੀ ਦਾ ਸੰਵਿਧਾਨ ਅਤੇ ਸਿੱਧੂ ਦਾ ਕੇਸ ਵੱਡਾ ਰੌੜਾ ਬਣ ਰਿਹਾ ਹੈ। ਪਾਰਟੀ ਇੱਕ ਪਰਿਵਾਰ ਇੱਕ ਟਿਕਟ ਦੇ ਸਿਧਾਂਤ ਤੇ ਚੱਲਦੀ ਹੈ। ਦੂਜਾ ਪਾਰਟੀ ਇਹ ਵੀ ਮੰਨਦੀ ਹੈ ਕਿ ਹਾਈਕੋਰਟ ਤੋਂ ਸਜ਼ਾ ਹੋਣ ਤੋਂ ਬਾਅਦ ਸਿੱਧੂ ਨੂੰ ਸੀਐਮ ਉਮੀਦਵਾਰ ਨਹੀਂ ਬਣਾਇਆ ਜਾ ਸਕਦਾ। ਹੁਣ ਮਸਲਾ ਸਿੱਧੂ ਦੀਆਂ ਸ਼ਰਤਾ ਤੇ ਆਪ ਦੇ ਸਿਧਾਂਤਾਂ ਚ ਫਸ ਗਿਆ ਹੈ। ਸੂਤਰਾਂ ਮੁਤਾਬਕ ਆਪ ਨੂੰ ਸਿੱਧੂ ਦੀਆਂ ਸਾਰੀਆਂ ਸ਼ਰਤਾਂ ਮੰਨਜੂਰ ਨਹੀਂ ਹਨ। ਹੁਣ ਆਖਰੀ ਫੈਸਲਾ ਸਿੱਧੂ ਨੇ ਕਰਨਾ ਹੈ।
Published at : 18 Aug 2016 04:51 AM (IST) Tags: kejriwal AAP navjot sidhu
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਵਕੀਲ ਨੂੰ ਮਾਰੀ ਗੋਲੀ, ਮੱਚ ਗਿਆ ਚੀਕ ਚੀਹਾੜਾ; ਜਾਣੋ ਪੂਰਾ ਮਾਮਲਾ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਵਕੀਲ ਨੂੰ ਮਾਰੀ ਗੋਲੀ, ਮੱਚ ਗਿਆ ਚੀਕ ਚੀਹਾੜਾ; ਜਾਣੋ ਪੂਰਾ ਮਾਮਲਾ

ਜਲੰਧਰ 'ਚ ਕੌਂਸਲਰ ਅਤੇ 'ਆਪ' ਨੇਤਾ ਵਿਚਕਾਰ ਝੜਪ, ਸੀਵਰੇਜ ਦੀ ਸਫਾਈ ਨੂੰ ਲੈਕੇ ਹੰਗਾਮਾ; ਜਾਣੋ ਪੂਰਾ ਮਾਮਲਾ

ਜਲੰਧਰ 'ਚ ਕੌਂਸਲਰ ਅਤੇ 'ਆਪ' ਨੇਤਾ ਵਿਚਕਾਰ ਝੜਪ, ਸੀਵਰੇਜ ਦੀ ਸਫਾਈ ਨੂੰ ਲੈਕੇ ਹੰਗਾਮਾ; ਜਾਣੋ ਪੂਰਾ ਮਾਮਲਾ

ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਾ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ

ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਾ ਦੇਹਾਂਤ, ਸਿਆਸੀ ਜਗਤ 'ਚ ਸੋਗ ਦੀ ਲਹਿਰ

ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ

ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ

Punjab News: ਪੰਜਾਬ 'ਚ ਵੱਡੀ ਵਾਰਦਾਤ, ਅਮਰੀਕਾ ਤੋਂ ਆਏ ਚਾਚੇ ਨੇ ਭਤੀਜੇ ਦੇ ਮੱਥੇ 'ਤੇ ਮਾਰੀ ਗੋਲੀ; ਫਿਰ...

Punjab News: ਪੰਜਾਬ 'ਚ ਵੱਡੀ ਵਾਰਦਾਤ, ਅਮਰੀਕਾ ਤੋਂ ਆਏ ਚਾਚੇ ਨੇ ਭਤੀਜੇ ਦੇ ਮੱਥੇ 'ਤੇ ਮਾਰੀ ਗੋਲੀ; ਫਿਰ...

ਪ੍ਰਮੁੱਖ ਖ਼ਬਰਾਂ

Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...

Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...

ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ

ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ

Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...

Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...

20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ

20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ