News
News
ਟੀਵੀabp shortsABP ਸ਼ੌਰਟਸਵੀਡੀਓ
X

ਹਵਾਲਾਤ 'ਚ ਥਾਣੇਦਾਰਨੀ !

Share:
ਪਟਿਆਲਾ: ਪੁਲਿਸ ਨੇ ਆਪਣੇ ਮਹਿਕਮੇ ਦੀ ਇੱਕ ਥਾਣੇਦਾਰਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਵਰਦੀ 'ਚ ਦਬਕਾ ਮਾਰ ਕੇ ਕਈਆਂ ਨੂੰ ਭਾਜੜ ਪਾਉਣ ਵਾਲੀ ਇਸ ਥਾਣੇਦਾਰਨੀ ਦੇ ਵਰਦੀ ਤਾਂ ਅਸਲੀ ਪਾਈ ਰਹਿੰਦੀ ਸੀ ਪਰ ਰੈਂਕ ਫਰਜੀ ਸੀ। ਮੈਡਮ ਇਸ ਵਰਦੀ ਨਾਲ ਕਈ ਵੱਡੇ ਕਾਰਨਾਮੇ ਕਰ ਚੁੱਕੀ ਹੈ। ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। 2 ਦਰਅਸਲ ਇਹ ਪਹਿਲੀ ਤਸਵੀਰ 'ਚ ਪੁਲਿਸ ਦੀ ਵਰਦੀ 'ਚ ਦਿਖਾਈ ਦੇ ਰਹੀ ਹੈ ਮਹਿਲਾ ਅਤੇ ਦੂਜੀ ਤਸਵੀਰ 'ਚ ਮੁੰਹ ਲੁਕੋਂਦੀ ਔਰਤ। ਇਨ੍ਹਾਂ ਦੋਹਾਂ ਤਸਵੀਰਾਂ ਨੂੰ ਦੇਖ ਕੇ ਸ਼ਾਇਦ ਤੁਹਾਡੇ ਮਨ 'ਚ ਕਈ ਸਵਾਲ ਉੱਠ ਰਹੇ ਹੋਣਗੇ। ਉੱਠਣੇ ਲਾਜ਼ਮੀ ਵੀ ਹਨ। ਅਸੀਂ ਦੱਸਦੇ ਹਾਂ ਕਿ ਇਨ੍ਹਾਂ ਦੋਹਾਂ ਤਸਵੀਰਾਂ 'ਚ ਸਮਾਨਤਾ ਕੀ ਹੈ। ਏਐਸਆਈ ਰੈਂਕ ਦੀ ਪੁਲਿਸ ਅਧਿਕਾਰੀ ਤੇ ਪੁਲਿਸ ਦੀ ਗ੍ਰਿਫਤ 'ਚ ਖੜੀ ਮਹਿਲਾ ਦੋਵੇਂ ਇੱਕ ਹੀ ਹਨ। ਇਹ ਹੈ 32 ਸਾਲ ਦੀ ਗੁਰਜੀਤ ਕੌਰ। ਮੈਡਮ 10 ਜਮਾਤਾਂ ਪਾਸ ਹਨ ਤੇ ਇਹਨਾਂ ਦਾ ਕੰਮ ਹੈ ਨਕਲੀ ਪੁਲਿਸਵਾਲੀ ਬਣ ਕੇ ਠੱਗੀ ਮਾਰਨਾ। 4 5 ਗੁਰਜੀਤ ਨੂੰ ਕੱਲ੍ਹ ਪਟਿਆਲਾ ਪੁਲਿਸ ਨੇ ਨਕਲੀ ਵਰਦੀ 'ਚ ਘੁੰਮਦਿਆਂ ਗ੍ਰਿਫਤਾਰ ਕੀਤਾ। ਜਦ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਨਕਲੀ ਵਰਦੀ ਪਿੱਛੇ ਲੁਕੀ ਸ਼ਾਤਿਰ ਔਰਤ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ। ਅੰਮ੍ਰਿਤਸਰ ਦੀ ਰਹਿਣ ਵਾਲੀ ਗੁਰਜੀਤ ਤਲਾਕਸ਼ੁਦਾ ਹੈ ਤੇ ਆਪਣੇ ਇੱਕ ਸਾਥੀ ਨਾਲ ਪਟਿਆਲਾ ਦੇ ਸਮਾਣਾ 'ਚ ਰਹਿੰਦੀ ਸੀ। ਇਸਦਾ ਕੰਮ ਸੀ ਪ੍ਰੇਮੀ ਜੋੜਿਆਂ ਨੂੰ ਕਾਬੂ ਕਰਨਾ ਤੇ ਪੈਸੇ ਠੱਗਣਾ। ਕਿਸੇ ਸੁਨਸਾਨ ਥਾਂ ਜਾਂ ਹੋਟਲ 'ਚ ਰੇਡ ਕਰ ਮੁੰਡੇ-ਕੁੜੀ ਨੂੰ ਇਕੱਠੇ ਫੜਦੀ ਸੀ। ਜੋੜਿਆਂ 'ਤੇ ਪਰਚਾ ਦਰਜ ਕਰਨ ਦੀ ਧਮਕੀ ਦਿੰਦੀ ਤੇ ਮੁੰਡੇ-ਕੁੜੀਆਂ ਬਚਣ ਲਈ ਉਸਨੂੰ ਪੈਸੇ ਦੇ ਕੇ ਖਹਿੜਾ ਛੁੜਾਉਂਦੇ। ਪਰ ਪ੍ਰੇਮੀ ਜੋੜਿਆਂ ਨੂੰ ਜੇਲ੍ਹ ਦੀ ਹਵਾ ਖੁਵਾਉਣ ਦੀ ਧਮਕੀ ਦੇਣ ਵਾਲੀ ਗੁਰਜੀਤ ਨੂੰ ਨਹੀਂ ਪਤਾ ਸੀ ਕਿ ਉਹ ਖੁਦ ਹੀ ਸਲਾਖਾਂ ਪਿੱਛੇ ਚਲੀ ਜਾਵੇਗੀ। ਮੈਡਮ ਦਾ ਸਾਥੀ ਅਜੇ ਫਰਾਰ ਹੈ, ਜਿਸ ਦੀ ਪੁਲਿਸ ਨੂੰ ਭਾਲ ਹੈ। ਫਿਲਹਾਲ ਪੁਲਿਸ ਮੈਡਮ ਤੋਂ ਹੋਰ ਵੀ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹਨਾਂ ਦੇ ਕੀਤੇ ਹੋਰ ਕਾਰਨਾਮਿਆਂ ਬਾਰੇ ਵੀ ਪਤਾ ਲੱਗ ਸਕੇ।
Published at : 17 Sep 2016 11:57 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab SC Commission ਨੇ 3 ਮਾਮਲਿਆਂ 'ਚ ਮੰਗੀ ਰਿਪੋਰਟ , ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਸੁਓ ਮੋਟੋ ਨੋਟਿਸ, SSP ਨੂੰ ਭੇਜਿਆ ਨੋਟਿਸ

Punjab SC Commission ਨੇ 3 ਮਾਮਲਿਆਂ 'ਚ ਮੰਗੀ ਰਿਪੋਰਟ , ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਸੁਓ ਮੋਟੋ ਨੋਟਿਸ, SSP ਨੂੰ ਭੇਜਿਆ ਨੋਟਿਸ

Moga 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

ASI ਨੇ ਨਹਿਰ 'ਚ ਮਾਰੀ ਛਾਲ ,ਘਟਨਾ ਤੋਂ ਪਹਿਲਾਂ ਬਣਾਈ ਵੀਡੀਓ , ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ  

ASI ਨੇ ਨਹਿਰ 'ਚ ਮਾਰੀ ਛਾਲ ,ਘਟਨਾ ਤੋਂ ਪਹਿਲਾਂ ਬਣਾਈ ਵੀਡੀਓ , ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ  

ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼

ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼

Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...

Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...

ਪ੍ਰਮੁੱਖ ਖ਼ਬਰਾਂ

Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ

Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ

ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?

ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?

Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ

Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ

LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ

LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ