ਬਠਿੰਡਾ: ਪੰਜਾਬੀ ਗਾਇਕ ਛਿੰਦਾ ਸ਼ੌਂਕੀ ਬਲਾਤਕਾਰ ਦੇ ਕੇਸ ਗ੍ਰਿਫ਼ਤਾਰ ਹੋ ਗਿਆ ਹੈ। ਉਸ ਨੂੰ ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਛਿੰਦਾ ਸ਼ੌਂਕੀ 'ਤੇ ਆਪਣੀ ਸਹਿ-ਕਲਾਕਾਰ ਦੀ ਭਤੀਜੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਹਨ। ਦੱਸ ਦਈਏ ਕਿ ਛਿੰਦਾ ਸ਼ੌਂਕੀ 'ਤੇ ਸਾਲ 2018 'ਚ ਇਹ ਮਾਮਲਾ ਦਰਜ ਰਕਵਾਇਆ ਗਿਆ ਹੈ।
ਦੂਜੇ ਪਾਸੇ ਮਾਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਜਸਪਾਲ ਸਿੰਘ ਨੇ ਦੱਸਿਆ ਕਿ ਗਾਇਕ ਛਿੰਦਾ ਸ਼ੌਂਕੀ ਖਿਲਾਫ 2018 'ਚ ਇੱਕ ਸ਼ਿਕਾਇਤ ਮਿਲੀ ਸੀ ਜਿਸ 'ਚ ਉਸ 'ਤੇ ਬਲਾਤਕਾਰ ਦੇ ਇਲਜ਼ਾਮ ਲਗਾਇਆ ਗਿਆ ਤੇ ਇਸ ਸ਼ਿਕਾਇਤ ਦੇ ਆਧਾਰ 'ਤੇ ਹੀ ਪੁਲਿਸ ਨੇ ਛਾਪੇਮਾਰੀ ਕੀਤੀ ਸੀ ਪਰ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ।
ਹੁਣ ਪੁਲਿਸ ਨੂੰ ਗੁਪਤ ਸੁਚਨਾ ਮਿਲੀ ਜਿਸ 'ਚ ਪਤਾ ਲੱਗਿਆ ਕਿ ਛਿੰਦਾ ਆਪਣੇ ਪਿੰਡ ਆਇਆ ਹੋਇਆਂ ਹੇ ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰ ਉਸ ਨੂੰ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਅਦਾਲਤ ਨੇ ਉਸ ਨੂੰ ਦੋ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਮੁੜ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਪੰਜਾਬੀ ਗਾਇਕ ਛਿੰਦਾ ਬਲਾਤਕਾਰ ਕੇਸ 'ਚ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
10 Feb 2020 02:15 PM (IST)
ਪੰਜਾਬੀ ਗਾਇਕ ਛਿੰਦਾ ਸ਼ੌਂਕੀ ਬਲਾਤਕਾਰ ਦੇ ਕੇਸ ਗ੍ਰਿਫ਼ਤਾਰ ਹੋ ਗਿਆ ਹੈ। ਉਸ ਨੂੰ ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਛਿੰਦਾ ਸ਼ੌਂਕੀ 'ਤੇ ਆਪਣੀ ਸਹਿ-ਕਲਾਕਾਰ ਦੀ ਭਤੀਜੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਹਨ। ਦੱਸ ਦਈਏ ਕਿ ਛਿੰਦਾ ਸ਼ੌਂਕੀ 'ਤੇ ਸਾਲ 2018 'ਚ ਇਹ ਮਾਮਲਾ ਦਰਜ ਰਕਵਾਇਆ ਗਿਆ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -