ਗੁਰਦਾਸਪੁਰ: ਇੱਥੇ ਦੇ ਪਿੰਡ ਚੱਕ ਸ਼ਰੀਫ਼ ਦੇ 21 ਸਾਲਾ ਨੌਜਵਾਨ ਦੀ ਅਮਰੀਕਾ ਦੇ ਨਿਊ ਜਰਸੀ ਸ਼ਹਿਰ 'ਚ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ। ਪਿੰਡ ਵਾਸੀਆਂ ਤੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਆਪਣੇ ਬੇਟੇ ਜਗਤਾਰ ਸਿੰਘ ਨੂੰ ਢਾਈ ਸਾਲ ਪਹਿਲਾਂ ਅਮਰੀਕਾ ਭੇਜਿਆ ਸੀ। ਉੱਥੇ ਉਹ ਟਰੱਕ ਡਰਾਇਵਰੀ ਕਰ ਰਿਹਾ ਸੀ।
ਖ਼ਬਰ ਹੈ ਕਿ ਬੀਤੇ ਦਿਨ ਉਸ ਦੇ ਟਰੱਕ ਨਾਲ ਵੱਡਾ ਹਾਦਸਾ ਹੋ ਗਿਆ ਸੀ ਜਿਸ ‘ਚ ਟਰੱਕ ਨੂੰ ਅੱਗ ਲੱਗ ਗਈ ਪਰ ਜਗਤਾਰ ਸਿੰਘ ਨੂੰ ਪੁਲਿਸ ਤੇ ਇੰਸ਼ੋਰੈਂਸ ਕੰਪਨੀ ਨੇ ਸੁਰੱਖਿਅਤ ਘਰ ਭੇਜ ਦਿੱਤਾ ਸੀ। ਉਸ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਜਦੋਂ ਸਵੇਰੇ ਉਨ੍ਹਾਂ ਵੇਖਿਆ ਤਾਂ ਜਗਤਾਰ ਸਿੰਘ ਆਪਣੇ ਕਮਰੇ ‘ਚ ਮ੍ਰਿਤਕ ਪਾਇਆ ਗਿਆ।
ਉਧਰ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਜਗਤਾਰ ਕਾਫੀ ਛੋਟੀ ਉਮਰ ‘ਚ ਹੀ ਅਮਰੀਕਾ ਚਲਾ ਗਿਆ ਸੀ। ਉਸ ਦਾ ਦੂਸਰਾ ਭਰਾ ਵੀ ਅਮਰੀਕਾ ਗਿਆ ਸੀ ਪਰ ਉਹ ਦਸੰਬਰ 2019 'ਚ ਭਾਰਤ ਭੇਜੇ ਸੈਂਕੜੇ ਨੌਜਵਾਨਾਂ ਸਣੇ ਘਰ ਵਾਪਸ ਪਰਤ ਆਇਆ ਸੀ।
ਅਮਰੀਕੀ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਟਰੱਕ ਨੂੰ ਲੱਗੀ ਸੀ ਅੱਗ
ਏਬੀਪੀ ਸਾਂਝਾ
Updated at:
15 Apr 2020 11:41 AM (IST)
ਬੀਤੇ ਦਿਨ ਉਸ ਦੇ ਟਰੱਕ ਨਾਲ ਵੱਡਾ ਹਾਦਸਾ ਹੋ ਗਿਆ ਸੀ ਜਿਸ ‘ਚ ਟਰੱਕ ਨੂੰ ਅੱਗ ਲੱਗ ਗਈ ਪਰ ਜਗਤਾਰ ਸਿੰਘ ਨੂੰ ਪੁਲਿਸ ਤੇ ਇੰਸ਼ੋਰੈਂਸ ਕੰਪਨੀ ਨੇ ਸੁਰੱਖਿਅਤ ਘਰ ਭੇਜ ਦਿੱਤਾ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -