ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 11,000 ਨੂੰ ਪਾਰ ਕਰ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 11 ਹਜ਼ਾਰ 439 ਲੋਕ ਕੋਰੋਨਾ ਨਾਲ ਸੰਕਰਮਿਤ ਹਨ। ਇਸ ਦੇ ਨਾਲ ਹੀ 377 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 1306 ਵਿਅਕਤੀ ਠੀਕ ਵੀ ਹੋਏ ਹਨ।

ਕਿਸ ਸੂਬੇ ਵਿੱਚ ਕਿੰਨੀਆਂ ਮੌਤਾਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 178 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ‘ਚ 50, ਗੁਜਰਾਤ ‘ਚ 28, ਪੰਜਾਬ ‘ਚ 12, ਦਿੱਲੀ ‘ਚ 30, ਤਾਮਿਲਨਾਡੂ ‘ਚ 12, ਤੇਲੰਗਾਨਾ ‘ਚ 17, ਆਂਧਰਾ ਪ੍ਰਦੇਸ਼ ‘ਚ 9, ਕਰਨਾਟਕ ‘ਚ 10, ਪੱਛਮੀ ਬੰਗਾਲ ‘ਚ 7, ਜੰਮੂ-ਕਸ਼ਮੀਰ ‘ਚ 4, ਉੱਤਰ ਪ੍ਰਦੇਸ਼ ‘ਚ 5, ਹਰਿਆਣਾ ‘ਚ 3, ਰਾਜਸਥਾਨ ‘ਚ 3, ਕੇਰਲ ‘ਚ 3, ਝਾਰਖੰਡ ‘ਚ 2, ਬਿਹਾਰ, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਇਕ-ਇਕ ਮੌਤਾਂ ਹੋਈਆਂ।

ਦੇਖੋ ਸੂਬਿਆਂ ਦੇ ਅੰਕੜੇ :



ਸਰਕਾਰ ਅੱਜ ਜਾਰੀ ਕਰੇਗੀ ਦਿਸ਼ਾ-ਨਿਰਦੇਸ਼:

ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ 3 ਮਈ ਤੱਕ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਸੀ। ਪੀਐਮ ਮੋਦੀ ਨੇ ਕਿਹਾ ਕਿ ਲੌਕਡਾਊਨ ਕਾਰਨ ਲਾਗ ਨੂੰ ਰੋਕਣ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਨਾਮ ਸੰਦੇਸ਼ 'ਚ ਕਿਹਾ ਕਿ ਦੂਜੇ ਪੜਾਅ ਵਿੱਚ ਲੌਕਡਾਊਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਏਗੀ ਅਤੇ ਅੱਜ ਇਸ ਸਬੰਧ ਵਿੱਚ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਇਹ ਨਵੇਂ ਖੇਤਰਾਂ ਵਿੱਚ ਨਾ ਫੈਲ ਜਾਵੇ।
ਇਹ ਵੀ ਪੜ੍ਹੋ :