ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਨਾਲ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 184 ਹੋ ਗਈ। ਮੰਗਲਵਾਰ ਨੂੰ ਗੁਰਦਾਸਪੁਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਂਮਾਰੀ ਦੇ ਨੌਂ ਸਕਾਰਾਤਮਕ ਮਾਮਲੇ ਸਾਹਮਣੇ ਆਏ। ਹਾਲਾਂਕਿ ਨਵਾਂਸ਼ਹਿਰ ਵਿਚ ਦੋ ਹੋਰ ਮਰੀਜ਼ਾਂ ਦੇ ਵੀ ਠੀਕ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਪਟਿਆਲੇ ਵਿੱਚ ਇੱਕ ਹੋਰ ਸੰਕਰਮਿਤ ਹੋਣ ਦਾ ਖੁਲਾਸਾ ਹੋਇਆ ਹੈ।
ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਠਾਨਕੋਟ ਵਿੱਚ ਮੰਗਲਵਾਰ ਨੂੰ 4, ਮੁਹਾਲੀ ਵਿੱਚ 2 ਅਤੇ ਗੁਰਦਾਸਪੁਰ, ਜਲੰਧਰ ਅਤੇ ਪਟਿਆਲਾ ਵਿੱਚ 1-1 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ ਅਤੇ ਮੁਹਾਲੀ ਦੇ ਛੇ ਮਰੀਜ਼ ਪਹਿਲਾਂ ਹੀ ਕੋਰੋਨਾ ਪੀੜਤਾਂ ਦੇ ਸਬੰਧੀ ਹਨ।
ਸੂਬੇ ਦੇ ਹਸਪਤਾਲਾਂ ‘ਚ ਕੀਤਾ ਗਿਆ ਕੋਰੋਨਾ ਦੇ 144 ਮਰੀਜ਼ਾਂ ਦਾ ਇਲਾਜ:
ਪੰਜਾਬ ‘ਚ ਕੋਰੋਨਾ ਦੇ 4844 ਸ਼ੱਕੀ ਲੋਕਾਂ ਦੇ ਸੈਂਪਲ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿਚੋਂ 4047 ਨਕਾਰਾਤਮਕ ਦੱਸੇ ਗਏ ਹਨ। ਜਦਕਿ 613 ਲੋਕਾਂ ਦੀ ਜਾਂਚ ਰਿਪੋਰਟ ਦੀ ਉਡੀਕ ਹੈ।
ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਵਧੀ ਗਿਣਤੀ, ਅੰਕੜਾ ਪਹੁੰਚਿਆ 184 ਤੱਕ
ਏਬੀਪੀ ਸਾਂਝਾ
Updated at:
15 Apr 2020 08:03 AM (IST)
ਕੋਰੋਨਾਵਾਇਰਸ ਨਾਲ ਸੂਬੇ ਵਿਚ ਇਸ ਮਹਾਂਮਾਰੀ ਕਾਰਨ ਇੱਕ ਹੋਰ ਮੌਤ ਨਾਲ ਮੌਤਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਗੁਰਦਾਸਪੁਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
- - - - - - - - - Advertisement - - - - - - - - -