ਚੰਡੀਗੜ੍ਹ: ਕੋਰੋਨਾ ਦੇ ਕਹਿਰ ਦੇ ਦੌਰਾਨ ਵਿਦੇਸ਼ ਤੋਂ ਵਾਪਸ ਆਏ ਹਜ਼ਾਰਾਂ ਲੋਕਾਂ ਨੇ ਸਹੀ ਜਾਣਕਾਰੀ ਨਹੀਂ ਦਿੱਤੀ। ਇਮੀਗ੍ਰੇਸ਼ਨ ਬਿਊਰੋ ‘ਚ ਕਿਸੇ ਨੇ ਆਪਣੇ ਆਧਾਰ ਕਾਰਡ ਨੰਬਰ ਗਲਤ ਦੱਸੇ, ਤਾਂ ਕਿਸੇ ਨੇ ਆਪਣੇ ਪਾਸਪੋਰਟ ਨੰਬਰ ਗਲਤ ਪੇਸ਼ ਕੀਤਾ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਨੂੰ ਲੱਭਣ ‘ਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਅਤੇ ਪੰਜਾਬ ਦੇ ਲਗਪਗ 7000 ਲੋਕਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਨੇ ਗਲਤ ਜਾਣਕਾਰੀ ਦਿੱਤੀ ਸੀ।
ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ‘ਚ ਦੋਵਾਂ ਸੂਬਿਆਂ ਦੀ ਪੁਲਿਸ ਦੁਆਰਾ ਉਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਹੈ, ਜਿਸ ‘ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਹੁਣ ਇਨ੍ਹਾਂ ਲੋਕਾਂ ‘ਤੇ ਐਫਆਈਆਰ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਦੇ ਪਾਸਪੋਰਟ ਵੀ ਰੱਦ ਕੀਤੇ ਜਾਣਗੇ। ਦੋ ਦਰਜਨ ਤੋਂ ਵੱਧ ਅਜਿਹੇ ਮਾਮਲਿਆਂ ਦੀ ਜਾਂਚ ਲਈ ਪੁਲਿਸ ਹਰ ਰੋਜ਼ ਪਾਸਪੋਰਟ ਦਫਤਰ ਪਹੁੰਚ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਇੰਜ ਹੋਇਆ ਖੁਲਾਸਾ: ਪੰਜਾਬ-ਹਰਿਆਣਾ ‘ਚ ਅਜਿਹੇ ਕੇਸਾਂ ਦੀ ਗਿਣਤੀ ਹਜ਼ਾਰਾਂ ‘ਚ ਦੱਸੀ ਜਾ ਰਹੀ ਹੈ। ਜਦੋਂ ਉਹ ਵਿਦੇਸ਼ ਤੋਂ ਵਾਪਸ ਆਏ ਅਤੇ ਜਾਂਚ ਤੋਂ ਬਚਣ ਲਈ ਉਨ੍ਹਾਂ ਤੋਂ ਪੂਰੀ ਜਾਣਕਾਰੀ ਦਾ ਪਤਾ ਲਗਾਉਣਾ ਚਾਹਿਆ ਤਾਂ ਬਹੁਤ ਸਾਰੇ ਲੋਕਾਂ ਨੇ ਆਪਣਾ ਪਤਾ, ਆਧਾਰ ਕਾਰਡ ਨੰਬਰ ਤੇ ਪਾਸਪੋਰਟ ਨੰਬਰ ਗਲਤ ਦੱਸਿਆ। ਇਸ ਨਾਲ ਇਨ੍ਹਾਂ ਲੋਕਾਂ ਨੂੰ ਲੱਭਣ ‘ਚ ਬਹੁਤ ਮੁਸ਼ਕਲ ਆਈ।
7000 ਮਾਮਲਿਆਂ ਦੀ ਜਾਂਚ: ਖੇਤਰੀ ਦਫ਼ਤਰ ਚੰਡੀਗੜ੍ਹ ਦੇ ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਪਾਸਪੋਰਟ ਦਫਤਰ ‘ਚ ਤਕਰੀਬਨ 7000 ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਗਈ ਹੈ। ਇਹ ਅੰਕੜਾ 7000 ਤੋਂ ਵਧ ਵੀ ਸਕਦਾ ਹੈ।
ਹਜ਼ਾਰਾਂ ਵਿਦੇਸ਼ੀਆਂ ਨੇ ਦੱਸੇ ਆਪਣੇ ਗਲਤ ਪਤੇ, ਹੁਣ ਕੈਂਸਲ ਹੋਣਗੇ ਪਾਸਪੋਰਟ
ਏਬੀਪੀ ਸਾਂਝਾ
Updated at:
14 Apr 2020 09:02 PM (IST)
ਕਈਆਂ ਨੇ ਆਧਾਰ ਕਾਰਡ ਦਾ ਨੰਬਰ ਗਲਤ ਸੀ ਤੇ ਕਿਸੇ ਦਾ ਪਾਸਪੋਰਟ ਦਾ ਨੰਬਰ। ਪੁਲਿਸ ਨੂੰ ਅਜਿਹੇ ਲੋਕਾਂ ਦੀ ਭਾਲ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇੰਨ੍ਹਾ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ।
- - - - - - - - - Advertisement - - - - - - - - -