ਨਵੀਂ ਦਿੱਲੀ: ਇਨ੍ਹੀਂ ਦਿਨੀਂ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਵਿਗਿਆਨੀਆਂ ਨੂੰ ਪਰੇਸ਼ਾਨ ਕੀਤਾ ਹੈ। ਦਰਅਸਲ, ਸੂਰਜ ਤੋਂ ਆਉਣ ਵਾਲੀਆਂ ਨੁਕਸਾਨਦੇਹ ਅਲਟਰਾਵਾਇਲਟ ਕਿਰਨਾਂ ਨੂੰ ਸੋਖਣ ਵਾਲੀ ਓਜ਼ੋਨ ਗੈਸ ਦੀ ਮਾਤਰਾ ਓਜ਼ੋਨ ਪਰਤ ‘ਚ ਘੱਟ ਰਹੀ ਹੈ। ਆਰੀਆਭੱਟ ਆਬਜ਼ਰਵੇਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ (ਏਰੀਜ਼) ਦੇ ਵਿਗਿਆਨੀਆਂ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਸਰਦੀਆਂ ‘ਚ ਇਸ ਵਾਰ ਬਹੁਤ ਜ਼ਿਆਦਾ ਠੰਡ ਅਤੇ ਹੈਲੋਜਨ ਗੈਸਾਂ ਦੇ ਨਿਕਾਸ ਦੇ ਕਾਰਨ ਓਜ਼ੋਨ ਪਰਤ ‘ਚ ਇਕ ਵੱਡਾ ਹੌਲ ਬਣ ਗਿਆ ਹੈ। ਇਸ ਦਾ ਦਾਇਰਾ 10 ਲੱਖ ਕਿਲੋਮੀਟਰ ਦੱਸਿਆ ਜਾ ਰਿਹਾ ਹੈ।
ਕਿਉਂ ਹੋਇਆ ਓਜ਼ੋਨ ਪਰਤ ‘ਚ ਹੌਲ:
ਆਰੀਆਭੱਟ ਆਬਜ਼ਰਵੇਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਦੇ ਵਾਯੂਮੰਡਲ ਵਿਭਾਗ ਦੇ ਪ੍ਰਧਾਨ ਡਾ. ਮਨੀਸ਼ ਨਾਜਾ ਨੇ ਦੱਸਿਆ ਕਿ ਓਜ਼ੋਨ ਪਰਤ ‘ਚ ਛੇਦ ਕਿਉਂ ਹੈ। ਉਸਨੇ ਦੱਸਿਆ ਕਿ ਓਜ਼ੋਨ ‘ਚ ਇਹ ਛੇਦ ਮਾਰਚ ਦੇ ਅੱਧ ‘ਚ ਬਣਿਆ ਸੀ। ਇਸਦੇ ਪਿੱਛੇ ਮੁੱਖ ਤੌਰ ‘ਤੇ ਦੋ ਕਾਰਨ ਹਨ। ਪਹਿਲਾਂ, ਇਸ ਵਾਰ ਭਾਰੀ ਠੰਢ ਪਈ, ਜਿਸ ਨਾਲ ਤਾਪਮਾਨ ਘੱਟੋ-ਘੱਟ ਮਾਈਨਸ 80 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗ ਗਿਆ, ਜਿਸ ਨਾਲ ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਵਾਲੀ ਖ਼ਤਰਨਾਕ ਹੈਲੋਜਨ ਗੈਸਾਂ ਹਾਈ ਅਸਮਾਨ ਦੇ ਬਦਲਾਂ ‘ਚ ਫਸ ਕੇ ਰਹੀ ਗਈਆਂ। ਪਰ ਜੇ ਤਾਪਮਾਨ ਵਧਦਾ ਹੈ ਤਾਂ ਬੱਦਲ ਬਿਖਰਣੇ ਸ਼ੁਰੂ ਹੋ ਜਾਣਗੇ, ਜਿਸ ਕਾਰਨ ਗੈਸਾਂ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਗੈਸਾਂ ਦੇ ਨਿਕਾਸ ਨਾਲ ਓਜ਼ੋਨ ਪਰਤ ‘ਚ ਛੇਕ ਹੋ ਜਾਂਦੇ ਹਨ।
ਹਾਲਾਂਕਿ, ਵਿਗਿਆਨੀ ਕਹਿੰਦੇ ਹਨ ਕਿ ਜਿਵੇਂ ਹੀ ਤਾਪਮਾਨ ਵਧਦਾ ਜਾਏਗਾ, ਇਸ ਦਾ ਹੌਲ ਭਰਣਾ ਸ਼ੁਰੂ ਹੋ ਜਾਵੇਗਾ।
Ozone Layer ‘ਚ 10 ਲੱਖ ਕਿਲੋਮੀਟਰ ਦਾ ਹੋਇਆ ਹੌਲ, ਵਿਗਿਆਨੀਆਂ ਦੀ ਵਧੀ ਚਿੰਤਾ
ਏਬੀਪੀ ਸਾਂਝਾ
Updated at:
14 Apr 2020 06:28 PM (IST)
ਓਜ਼ੋਨ ਲੇਅਰ ਦੇ ਕੋਲ 10 ਲੱਖ ਕਿਲੋਮੀਟਰ ਦਾ ਛੇਕ ਹੋ ਗਿਆ ਹੈ। ਵਿਗਿਆਨੀਆਂ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਯੂਰਪ ਦੇ ਉੱਤਰੀ ਖੇਤਰ ‘ਚ ਆਉਣ ਵਾਲੇ ਦੇਸ਼ਾਂ ਨੂੰ ਇਸ ਤੋਂ ਖ਼ਤਰਾ ਹੈ।
- - - - - - - - - Advertisement - - - - - - - - -