ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਟ ਜਾਰੀ ਹੈ। ਦੋ ਮਹੀਨਿਆਂ ਬਾਅਦ, 25 ਮਈ ਨੂੰ ਸਰਕਾਰ ਨੇ ਘਰੇਲੂ ਉਡਾਣਾਂ ਨੂੰ ਦੋਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਹੁਣ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜੋ ਤਾਲਾਬੰਦੀ ਦੀਆਂ ਅਧੂਰੀਆਂ ਨੀਤੀਆਂ 'ਤੇ ਸਵਾਲ ਉਠਾਉਂਦੀ ਹੈ। 25 ਮਈ ਨੂੰ ਚੇਨਈ ਤੋਂ ਕੋਇੰਬਟੂਰ ਜਾ ਰਹੀ ਇੰਡੀਗੋ ਦੀ ਉਡਾਣ ‘ਚ ਇਕ ਯਾਤਰੀ ਕੋਰੋਨਾਵਾਇਰਸ ਪੌਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਉਡਾਣਾਂ ‘ਚ ਤਿੰਨ ਹੋਰ ਯਾਤਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਕੋਇੰਬਟੂਰ ਵਿੱਚ ਈਐਸਆਈ ਸਟੇਟ ਮੈਡੀਕਲ ਸਹੂਲਤ ਵਿੱਚ ਮਰੀਜ਼ ਕੁਵਾਰੰਟੀਨ
ਇੰਡੀਗੋ ਨੇ ਕਿਹਾ ਹੈ ਕਿ ਇਕ ਯਾਤਰੀ, ਜਿਸ ਨੇ ਸੋਮਵਾਰ ਨੂੰ ਚੇਨਈ ਤੋਂ ਕੋਇੰਬਟੂਰ ਲਈ ਉਡਾਣ ਦੀ ਯਾਤਰਾ ਕੀਤੀ ਸੀ, ਕੋਵਿਡ -19 ਸਕਾਰਾਤਮਕ ਪਾਇਆ ਗਿਆ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਕੋਇੰਬਟੂਰ ਹਵਾਈ ਅੱਡੇ ਦੇ ਡਾਕਟਰ ਨੇ ਪੁਸ਼ਟੀ ਕੀਤੀ ਹੈ ਕਿ 25 ਮਈ ਦੀ ਸ਼ਾਮ 6E381 ਤੋਂ ਚੇਨਈ ਤੋਂ ਕੋਇੰਬਟੂਰ ਜਾ ਰਹੇ ਇਕ ਯਾਤਰੀ ਨੂੰ ਕੋਵਿਡ -19 ਤੋਂ ਸੰਕਰਮਿਤ ਪਾਇਆ ਗਿਆ ਸੀ। ਇਸ ਸਮੇਂ, ਮਰੀਜ਼ ਕੋਇੰਬਟੂਰ ਵਿੱਚ ਈਐਸਆਈ ਸਟੇਟ ਮੈਡੀਕਲ ਸਹੂਲਤ ਵਿੱਚ ਕੁਵਾਰੰਟੀਨ ਹੈ।
ਬਿਆਨ ‘ਚ ਕਿਹਾ ਗਿਆ ਹੈ, "ਉਹ ਹਵਾਈ ਜਹਾਜ਼ ‘ਚ ਸਾਰੇ ਸਾਵਧਾਨੀ ਦੇ ਉਪਾਵਾਂ ਫੇਸ ਮਾਸਕ, ਫੇਸ ਸ਼ੀਲਡ ਤੇ ਗਲਬਸ ਨਾਲ ਬੈਠਾ ਹੋਇਆ ਸੀ। ਇਸ ਤੋਂ ਇਲਾਵਾ ਕੋਈ ਹੋਰ ਯਾਤਰੀ ਉਸ ਦੇ ਆਸ ਪਾਸ ਨਹੀਂ ਬੈਠੇ ਸੀ, ਜਿਸ ਕਾਰਨ ਸੰਕਰਮ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ।" ਬਿਆਨ ਦੇ ਅਨੁਸਾਰ, ਇੰਡੀਗੋ ਦੇ ਸਾਰੇ ਹਵਾਈ ਜਹਾਜ਼ਾਂ ਨੂੰ ਨਿਯਮਤ ਤੌਰ ‘ਤੇ ਇੱਕ ਮਿਆਰੀ ਓਪਰੇਟਿੰਗ ਵਿਧੀ ਦੇ ਤਹਿਤ ਰੋਗਾਣੂ-ਮੁਕਤ ਕੀਤਾ ਗਿਆ ਹੈ ਅਤੇ ਇਸ ਪ੍ਰਣਾਲੀ ਨੂੰ ਤੁਰੰਤ ਪ੍ਰੋਟੋਕੋਲ ਦੇ ਅਨੁਸਾਰ ਰੋਗਾਣੂ-ਮੁਕਤ ਵੀ ਕੀਤਾ ਗਿਆ।
ਹੁਣ ਗੂਗਲ ਖੜਿਆ ਟਿਕਟੌਕ ਨਾਲ, ਨੈਗਟਿਵ ਰੇਟਿੰਗ ਘੱਟ ਕਰ ਦਿੱਤਾ ਸਾਥ
ਇਨ੍ਹਾਂ ਤਿੰਨ ਉਡਾਣਾਂ ‘ਚ ਵੀ ਮਿਲੇ ਕੋਰੋਨਾ ਸਕਾਰਾਤਮਕ:
ਚੇਨਈ ਤੋਂ ਕੋਇੰਬਟੂਰ ਇੰਡੀਗੋ ਏਅਰਕ੍ਰਾਫਟ ਤੋਂ ਇਲਾਵਾ, ਦਿੱਲੀ ਤੋਂ ਲੁਧਿਆਣਾ ਅਲਾਇੰਸ ਏਅਰ ਲਈ ਜਹਾਜ਼ ‘ਚ ਵੀ ਇਕ ਕੋਰੋਨਾ ਸੰਕਰਮਿਤ ਮਰੀਜ਼ ਦੇ ਮਿਲਣ ਦੀ ਪੁਸ਼ਟੀ ਕੀਤੀ ਗਈ। ਉਸਤੋਂ ਬਾਅਦ, ਖ਼ਬਰਾਂ ਆਈਆਂ ਕਿ ਦੋ ਕੇਬਿਨ ਕਰੂ ਏਅਰ ਇੰਡੀਆ ਦੇ ਜਹਾਜ਼ ਵਿੱਚ ਕੋਰੋਨਾ ਸਕਾਰਾਤਮਕ ਸਨ ਜੋ ਕਿ 21 ਤਰੀਕ ਨੂੰ ਟੋਰੈਂਟ ਤੇ ਦਿੱਲੀ ਆਏ ਸਨ। ਭਾਵ ਤਿੰਨ ਜਹਾਜ਼ਾਂ ‘ਚ ਚਾਰ ਕੋਰੋਨਾ ਸੰਕਰਮਿਤ ਮਰੀਜ਼ ਪਾਏ ਗਏ ਹਨ।
ਵੱਡੀ ਖ਼ਬਰ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਸੈਨਾ ਨੂੰ ਕਿਹਾ- ਪ੍ਰਭੂਸੱਤਾ ਬਣਾਏ ਰੱਕਣ ਲਈ ਰਹੋ ਤਿਆਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਲੌਕਡਾਊਨ ਦੀਆਂ ਅਧੂਰੀਆਂ ਨੀਤੀਆਂ ‘ਤੇ ਖੜ੍ਹਾ ਸਵਾਲ! ਦੇਸ਼ ਦੇ ਤਿੰਨ ਜਹਾਜ਼ਾਂ ‘ਚ ਮਿਲੇ 4 ਕੋਰੋਨਾ ਮਰੀਜ਼
ਏਬੀਪੀ ਸਾਂਝਾ
Updated at:
27 May 2020 09:04 AM (IST)
ਦੇਸ਼ ਵਿੱਚ ਕੋਰੋਨਾ ਸੰਕਟ ਜਾਰੀ ਹੈ। ਦੋ ਮਹੀਨਿਆਂ ਬਾਅਦ, 25 ਮਈ ਨੂੰ ਸਰਕਾਰ ਨੇ ਘਰੇਲੂ ਉਡਾਣਾਂ ਨੂੰ ਦੋਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਹੁਣ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜੋ ਤਾਲਾਬੰਦੀ ਦੀਆਂ ਅਧੂਰੀਆਂ ਨੀਤੀਆਂ 'ਤੇ ਸਵਾਲ ਉਠਾਉਂਦੀ ਹੈ।
- - - - - - - - - Advertisement - - - - - - - - -