ਨਵੀਂ ਦਿੱਲੀ: ਭਾਰਤੀ ਰੇਲਵੇ (Indian Railway) ਨੇ ਮੰਗਲਵਾਰ ਨੂੰ ਕਿਹਾ ਕਿ 80 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਹੁਣ ਤਕ ਵਿਸ਼ੇਸ਼ ਰੇਲ (Special Rail) ਗੱਡੀਆਂ ਲਈ 16.15 ਕਰੋੜ ਰੁਪਏ ਦੀਆਂ 45,000 ਤੋਂ ਵੱਧ ਟਿਕਟਾਂ ਬੁੱਕ ਕੀਤੀਆਂ ਹਨ। ਰੇਲਵੇ ਮੁਤਾਬਕ ਅਗਲੇ ਸੱਤ ਦਿਨਾਂ ਲਈ ਹੁਣ ਤੱਕ 16.15 ਕਰੋੜ ਰੁਪਏ ਦੀ 45,533 (PNR) ਬੁਕਿੰਗ ਹੋ ਚੁੱਕੀ ਹੈ। ਇਨ੍ਹਾਂ ਟਿਕਟਾਂ ‘ਤੇ ਤਕਰੀਬਨ 82,317 ਲੋਕ ਯਾਤਰਾ ਕਰਨਗੇ।

ਆਨਲਾਈਨ ਟਿਕਟ ਬੁਕਿੰਗ (Online ticket booking) ਸ਼ੁਰੂ ਹੋਣ ਤੋਂ ਬਾਅਦ ਸੋਮਵਾਰ (11 ਮਈ) ਨੂੰ ਪਹਿਲੇ ਤਿੰਨ ਘੰਟਿਆਂ ਵਿੱਚ 54,000 ਤੋਂ ਵੱਧ ਯਾਤਰੀਆਂ ਲਈ ਲਗਪਗ 30,000 ਟਿਕਟਾਂ ਬੁੱਕ ਕੀਤੀਆਂ। ਦਰਅਸਲ, 10 ਮਈ ਨੂੰ ਰੇਲਵੇ ਵਲੋਂ 12 ਮਈ ਤੋਂ 15 ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਰੇਲਵੇ ਨੂੰ ਟਿਕਟ ਦੀ ਵਿਕਰੀ ਤੋਂ ਤਕਰੀਬਨ 10 ਕਰੋੜ ਰੁਪਏ ਦਾ ਮਾਲੀਆ ਮਿਲਿਆ ਹੈ।

ਸੋਮਵਾਰ ਸ਼ਾਮ 4 ਵਜੇ ਜਿਵੇਂ ਹੀ IRCTC ਦੀ ਵੈਬਸਾਈਟ ਖੁੱਲ੍ਹੀ ਤੇ ਨਾਲ ਹੀ ਕਰੈਸ਼ ਹੋ ਗਈ। ਰੇਲਵੇ ਨੇ ਫਿਰ ਸ਼ਾਮ 6 ਵਜੇ ਤੋਂ ਬੁਕਿੰਗ ਲਈ ਪ੍ਰਮੀਸ਼ਨ ਦਿੱਤੀ। ਹਾਲਾਂਕਿ, ਹਾਵੜਾ-ਨਵੀਂ ਦਿੱਲੀ ਰੇਲਗੱਡੀ ਦੀਆਂ ਸਾਰੀਆਂ ਟਿਕਟਾਂ ਪਹਿਲੇ 10 ਮਿੰਟਾਂ ਵਿੱਚ ਬੁੱਕ ਕਰ ਦਿੱਤੀਆਂ ਗਈਆਂ। ਹਾਵੜਾ-ਨਵੀਂ ਦਿੱਲੀ ਰੇਲਗੱਡੀ ਅੱਜ ਸ਼ਾਮ 5.05 ਵਜੇ ਚੱਲੇਗੀ। ਸਾਰੀ ਟਿਕਟ ਮੁੰਬਈ-ਦਿੱਲੀ ਮਾਰਗ ‘ਤੇ 12-17 ਮਈ ਲਈ ਬੁੱਕ ਕੀਤੀ ਗਈ ਹੈ। ਇਸ ਦੇ ਨਾਲ ਹੀ ਭੁਵਨੇਸ਼ਵਰ-ਨਵੀਂ ਦਿੱਲੀ ਰੇਲ ਗੱਡੀਆਂ ਦੀਆਂ ਸਾਰੀਆਂ ਟਿਕਟਾਂ ਸ਼ਾਮ 6.30 ਵਜੇ ਤੱਕ ਵੇਚੀਆਂ ਗਈਆਂ।

ਦੱਸ ਦਈਏ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨਾ ਅਹਿਮ ਹੈ।

ਅੱਪ-ਡਾਊਨ ਮਿਲਾਕੇ ਕੁੱਲ 30 ਰੇਲ ਗੱਡੀਆਂ ਚੱਲਣਗੀਆਂ। ਇਨ੍ਹਾਂ ਚੋਂ 16 ਰੇਲ ਗੱਡੀਆਂ ਰੋਜ਼ਾਨਾ, ਅੱਠ ਰੇਲ ਗੱਡੀਆਂ ਹਫ਼ਤੇ ਵਿਚ ਦੋ ਦਿਨ, ਦੋ ਰੇਲ ਗੱਡੀਆਂ ਹਫ਼ਤੇ ‘ਚ ਤਿੰਨ ਦਿਨ ਅਤੇ ਚਾਰ ਗੱਡੀਆਂ ਪੂਰਾ ਹਫਤਾ ਚਲਣਗੀਆਂ। ਹਾਲਾਂਕਿ, ਲੇਬਰ ਡੇਅ ਤੋਂ ਸ਼ੁਰੂ ਕੀਤੀਆਂ ਲੇਬਰ ਸਪੈਸ਼ਲ ਰੇਲ ਗੱਡੀਆਂ ਦਾ ਸੰਚਾਲਨ ਜਾਰੀ ਰਹੇਗਾ। ਰੇਲਵੇ ਲਈ ਸਟੇਸ਼ਨ ਪਰਿਸਰ ‘ਚ ਦਾਖਲ ਹੋਣ ਲਈ ਯੋਗ ਟਿਕਟ ਹੋਣਾ ਜ਼ਰੂਰੀ ਹੈ। ਪੂਰੀ ਤਰ੍ਹਾਂ ਤੰਦਰੁਸਤ ਪਾਏ ਜਾਣ ਤੋਂ ਬਾਅਦ ਹੀ ਸਟੇਸ਼ਨ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904