ਨਵੀਂ ਦਿੱਲੀ: ਐਤਵਾਰ ਨੂੰ ਪੰਜਾਬ ਦੇ ਪਠਾਨਕੋਟ ਤੋਂ ਰੋਪੜ ਤੱਕ ਦੇ ਇਲਾਕਿਆਂ ਸਮੇਤ ਉੱਤਰ ਤੇ ਉੱਤਰ-ਪੂਰਬੀ ਖੇਤਰਾਂ ਵਿੱਚ ਰਾਜ ਵਿੱਚ ਦੇਰ ਨਾਲ ਸਰਗਰਮ ਮੌਨਸੂਨ ਦੀ ਵਰਖਾ ਹੋਈ। ਪਠਾਨਕੋਟ ਵਿੱਚ 24 ਘੰਟਿਆਂ ਵਿੱਚ 48 ਮਿਲੀਮੀਟਰ ਤੇ ਰੋਪੜ ਵਿੱਚ 35 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਜਦੋਂਕਿ ਬਾਕੀ ਜ਼ਿਲ੍ਹਿਆਂ ’ਚ ਬੱਦਲ ਛਾਏ ਰਹੇ ਜਾਂ ਹਲਕੀ ਬਾਰਸ਼ ਹੋਈ। ਮੌਸਮ ਵਿਭਾਗ ਅਨੁਸਾਰ ਮੌਨਸੂਨ 24 ਘੰਟਿਆਂ ਅੰਦਰ ਪੂਰੇ ਪੰਜਾਬ ਨੂੰ ਕਵਰ ਸਕਦਾ ਹੈ। ਉਸ ਤੋਂ ਬਾਅਦ ਇਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਉੱਤਰੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹੋਰ ਬਾਰਸ਼ ਹੋਏਗੀ। ਝਾਰਖੰਡ ਵਿੱਚ ਬਣੇ ਮੌਸਮ ਪ੍ਰਣਾਲੀ ਦੀ ਤੇਜ਼ ਰਫਤਾਰ ਕਾਰਨ ਰਾਜਸਥਾਨ ਆਉਣ ਤੋਂ ਬਾਅਦ ਮਾਨਸੂਨ ਕਮਜ਼ੋਰ ਹੋ ਗਿਆ ਹੈ। ਇਸ ਕਾਰਨ 13 ਜੁਲਾਈ ਤੋਂ ਮੌਨਸੂਨ ਕੁਝ ਥਾਵਾਂ ਉੱਤੇ ਸਰਗਰਮ ਰਹੇਗੀ। ਮੌਸਮ ਵਿਗਿਆਨੀ ਡਾ. ਸ਼ਵਿੰਦਰ ਸਿੰਘ ਅਨੁਸਾਰ ਸੋਮਵਾਰ ਨੂੰ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। 15 ਜੁਲਾਈ ਨੂੰ ਬੰਗਾਲ ਦੀ ਖਾੜੀ ਵਿੱਚ ਹਵਾ ਦਾ ਦਬਾਅ ਬਣਨ ਜਾ ਰਿਹਾ ਹੈ, ਜਿਸ ਕਾਰਨ ਬੱਦਲ ਛਾਏ ਰਹਿਣਗੇ ਪਰ ਇੱਥੇ ਸਿਰਫ ਹਲਕੀ ਬਾਰਸ਼ ਹੋਵੇਗੀ। ਜੰਮੂ-ਕਸ਼ਮੀਰ ਤੇ ਉਸ ਦੇ ਲਾਗਲੇ ਇਲਾਕਿਆਂ ਵਿੱਚ ਵੀ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਵਿੱਚ ਅਜੇ ਵੀ 41 ਪ੍ਰਤੀਸ਼ਤ ਘੱਟ ਵਰਖਾ

ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦੇ ਪਠਾਨਕੋਟ, ਰੋਪੜ ਵਿੱਚ ਵਧੇਰੇ ਬਾਰਸ਼ ਹੋਈ। ਇਸ ਦੇ ਨਾਲ ਹੀ, ਰਾਜ ਵਿੱਚ 1 ਜੂਨ ਤੋਂ 11 ਜੁਲਾਈ ਤੱਕ 61.3 ਮਿਲੀਮੀਟਰ ਬਾਰਸ਼ ਹੋਈ, ਜਦੋਂਕਿ 103.8 ਮਿਲੀਮੀਟਰ ਹੋਣੀ ਚਾਹੀਦੀ ਸੀ, ਜੋ ਆਮ ਨਾਲੋਂ 41% ਘੱਟ ਹੈ। ਐਤਵਾਰ ਨੂੰ ਉੱਤਰੀ ਪੰਜਾਬ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਪਾਰਾ ਆਮ ਨਾਲੋਂ 2 ਤੋਂ 3 ਡਿਗਰੀ ਵੱਧ ਦਰਜ ਕੀਤਾ ਗਿਆ। ਉੱਤਰ ਪੰਜਾਬ ਵਿੱਚ 34 ਡਿਗਰੀ ਰਿਕਾਰਡ ਕੀਤਾ ਗਿਆ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ 37 ਡਿਗਰੀ ਰਿਕਾਰਡ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ 6 ਜਿਲ੍ਹਿਆਂ ਵਿੱਚ ਔਰੈਂਜ ਅਲਰਟ
ਐਤਵਾਰ ਨੂੰ ਹਿਮਾਚਲ ਵਿੱਚ ਕਈ ਥਾਵਾਂ ਤੇ ਭਾਰੀ ਬਾਰਸ਼ ਹੋਈ। ਇਸ ਮੌਸਮ ਵਿੱਚ ਨੈਣਾ ਦੇਵੀ ਵਿੱਚ 181 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ। ਮੀਂਹ ਕਾਰਨ ਸਿਰਮੌਰ ਵਿੱਚ ਕਈ ਥਾਵਾਂ 'ਤੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ, ਸੋਮਵਾਰ ਨੂੰ ਵੀ ਰਾਜ ਦੇ 6 ਜ਼ਿਲ੍ਹਿਆਂ ਵਿੱਚ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ।