ਨਵੀਂ ਦਿੱਲੀ: ਪਿਛਲੇ 75 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਚਿਹਰਾ ਬਣੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਹੱਲ ਤੋਂ ਬਾਅਦ ਹੀ ਵਾਪਸ ਜਾਵਾਂਗੇ। ਸਰਕਾਰ ਨੂੰ ਸਾਰੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।


 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦੀ ਅਪੀਲ 'ਤੇ ਰਾਕੇਸ਼ ਟਿਕੈਤ ਨੇ ਕਿਹਾ, "ਘਰ ਪਰਤਣ ਤੋਂ ਬਾਅਦ ਗੱਲਬਾਤ ਹੋਵੇਗੀ? ਪਹਿਲਾਂ ਗੱਲਬਾਤ ਹੋਵੇਗੀ, ਸਮਝੌਤਾ ਹੋਏਗਾ। ਫਿਰ ਜਾਵਾਂਗੇ। ਸਾਡੀਆਂ ਗੱਲਾਂ ਸਮਝ ਨਹੀਂ ਆਉਂਦੀਆਂ, ਸਾਡੀ ਭਾਸ਼ਾ ਨਹੀਂ ਸਮਝੀ ਆਉਂਦੀ, ਤਾਂ ਸਰਕਾਰ ਜਿਸ ਸਕੂਲ 'ਚ ਪੜ੍ਹੀ ਹੈ, ਸਾਨੂੰ ਵੀ ਪੜ੍ਹਾ ਦਵੇ।"


 


ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ਅਸੀਂ ਗੱਲਬਾਤ ਲਈ ਤਿਆਰ ਹਾਂ। ਐਮਐਸਪੀ 'ਤੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਕਾਨੂੰਨ ਕਿਉਂ ਨਹੀਂ ਬਣੇਗਾ?''


 


ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਸਰਹੱਦ 'ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਾਨੂੰਨ ਪੂਰੀ ਤਰ੍ਹਾਂ ਖਰਾਬ ਹਨ। ਕਿਸਾਨ ਅੱਧੀ ਕੀਮਤ 'ਤੇ ਫਸਲ ਵੇਚਣ ਲਈ ਮਜਬੂਰ ਹੈ। ਝੋਨਾ 8 ਰੁਪਏ ਕਿਲੋ ਵਿਕ ਰਿਹਾ ਹੈ। ਗੰਨਾ ਕਿਸਾਨਾਂ ਨੂੰ 14 ਦਿਨਾਂ ਵਿੱਚ ਪੈਸੇ ਦੇਣੇ ਹਨ ਪਰ ਇਹ ਨਹੀਂ ਮਿਲ ਰਿਹਾ। ਸਰਕਾਰ ਖੁਦ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੀ। ਕਾਰੋਬਾਰੀ ਨੂੰ ਧਿਆਨ 'ਚ ਰੱਖਦਿਆਂ ਇਕ ਨਵਾਂ ਕਾਨੂੰਨ ਬਣਾਇਆ ਗਿਆ ਹੈ। ਦੇਸ਼ ਵਿੱਚ ਭੁੱਖ 'ਤੇ ਕੀਮਤਾਂ ਦਾ ਫੈਸਲਾ ਲਿਆ ਜਾ ਰਿਹਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਕਿਸਾਨ ਅਜਿਹਾ ਨਹੀਂ ਹੋਣ ਦੇਵੇਗਾ।