ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਦੇਸ਼ ‘ਚ ਹੁਣ ਤੱਕ 873 ਲੋਕ ਇਸ ਬਿਮਾਰੀ ਦੀ ਚਪੇਟ ‘ਚ ਆ ਚੁਕੇ ਹਨ, ਜਦਕਿ 19 ਲੋਕਾਂ ਦੀ ਮੌਤ ਹੋ ਚੁਕੀ ਹੈ। ਦੇਸ਼ ‘ਚ ਅਜੇ ਇਲਾਜ ਲਈ ਵੇਂਟੀਲੇਟਰ, ਮਾਸਕ ਤੋਂ ਲੈ ਕੇ ਸੈਨੀਟਾਈਜ਼ਰ ਤੱਕ ਦੀ ਜ਼ਰੂਰਤ ਹੈ। ਅਜਿਹੇ ‘ਚ ਦੇਸ਼ ‘ਚ ਕਈ ਵੱਡੀਆਂ ਸ਼ਖਸੀਅਤਾਂ ਅੱਗੇ ਆ ਰਹੀਆਂ ਹਨ।


ਦੇਸ਼ ਦੇ ਮਸ਼ਹੂਰ ਉਦਯੋਗਪਤੀ ਟਾਟਾ ਸੰਸ ਦੇ ਚੇਅਰਮੈਨ ਰਤਨ ਟਾਟਾ ਨੇ ਟਵੀਟ ਕਰ ਟਾਟਾ ਵਲੋਂ 500 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕਰ ਦੱਸਿਆ ਕਿ “ਇਸ ਦੌੜ ‘ਚ ਕੋਵਿਡ-19 ਸੰਕਟ ਸਭ ਤੋਂ ਔਖੀਆਂ ਚੁਣੌਤੀਆਂ ‘ਚੋਂ ਇੱਕ ਹੈ। ਟਾਟਾ ਸਮੂਹ ਦੀਆਂ ਕੰਪਨੀਆਂ ਹਮੇਸ਼ਾ ਅਜਿਹੇ ਸਮੇਂ ‘ਚ ਦੇਸ਼ ਦੀ ਜ਼ਰੂਰਤ ਦੇ ਨਾਲ ਖੜੇ ਹਨ। ਇਸ ਸਮੇਂ ਦੇਸ਼ ਨੂੰ ਸਾਡੀ ਜ਼ਰੂਰਤ ਜ਼ਿਆਦਾ ਹੈ।”

ਗੌਰਤਲਬ ਹੈ ਕਿ ਅਮਰੀਕਾ ਨੇ ਵੀ ਕੋਰੋਨਾਵਾਇਰਸ ਵਿਸ਼ਵ ਮਹਾਮਾਰੀ ਨਾਲ ਨੱਜਿਠਣ ‘ਚ ਮਦਦ ਕਰਨ ਦੇ ਮਕਸਦ ਨਾਲ ਭਾਰਤ ਸਮੇਤ 64 ਦੇਸ਼ਾਂ ਨੂੰ 17.4 ਕਰੋੜ ਡਾਲਰ ਦੀ ਆਰਥਿਕ ਮਦਦ ਦੇਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ। ਇਸ ਰਾਸ਼ੀ ‘ਚੋਂ 29 ਲੱਖ ਡਾਲਰ ਮਦਦ ਦੇ ਤੌਰ ‘ਤੇ ਭਾਰਤ ਨੂੰ ਦਿੱਤੇ ਜਾਣਗੇ।