ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਖ਼ਤਰਾ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਇਸ ਦੌਰਾਨ ਪ੍ਰੀਮੀਅਮ ਸਮਾਰਟਫੋਨ ਕੰਪਨੀ ਐਪਲ ਨੇ ਆਪਣੀ ਨਵੀਂ ਕੋਵਿਡ-19 ਸਕ੍ਰੀਨਿੰਗ ਵੈਬਸਾਈਟ ਅਤੇ CDC (ਸੈਂਟਰ ਫਾਰ ਡਿਸੀਜ਼ ਕੰਟਰੋਲ) ਦੀ ਮਦਦ ਨਾਲ ਇੱਕ ਐਪ ਲਾਂਚ ਕੀਤਾ ਹੈ। ਇਸ ਸਕ੍ਰੀਨਿੰਗ ਟੂਲ ਦਾ ਉਦੇਸ਼ ਵੱਧ ਤੋਂ ਵੱਧ ਯੂਜ਼ਰਸ ਨੂੰ ਕੋਰੋਨਾਵਾਇਰਸ ਦੇ ਫੈਲਣ ਤੋਂ ਜਾਣੂ ਕਰਵਾਉਣਾ ਹੈ।


ਐਪ ਅਤੇ ਵੈਬਸਾਈਟ ਸੀਡੀਸੀ, ਵ੍ਹਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਅਤੇ ਫੇਮਾ ਨਾਲ ਪਾਟਨਰਸ਼ੀਪ ‘ਚ ਬਣਾਈ ਗਈ ਹੈ। ਕੋਵਿਡ-19 ਸਕ੍ਰੀਨਿੰਗ ਐਪ ਅਤੇ ਵੈਬਸਾਈਟ ਦੀ ਮਦਦ ਨਾਲ ਯੂਜ਼ਰਸ ਇਸ ਵਾਇਰਸ ਨਾਲ ਜੁੜੇ ਪ੍ਰਸ਼ਨ ਪੁੱਛ ਸਕਦੇ ਹਨ। ਸੀਡੀਸੀ ਮਾਹਰ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਨ।

ਇਸ ਐਪ ਅਤੇ ਵੈਬਸਾਈਟ ਦੇ ਬਾਰੇ ‘ਚ ਐਪਲ ਨੇ ਕਿਹਾ, “ਯੂਜ਼ਰਸ ਇੱਥੇ ਕੋਵਿ -19 ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਜਵਾਬ ਹਾਸਲ ਕਰਨਗੇ। ਇਸ ਤੋਂ ਇਲਾਵਾ ਉਪਭੋਗਤਾ ਇਸ ਵਾਇਰਸ ਬਾਰੇ ਅੱਪ ਟੂ ਡੇਟ ਜਾਣਕਾਰੀ ਸਿੱਖਣਗੇ। ਜਿਵੇਂ ਹੱਥ ਧੋਣੇ, ਬਿਮਾਰੀ ਦੇ ਲੱਛਣ ਆਦਿ।“