ਬੰਗਲੁਰੂ: ਆਈ ਟੀ ਕੰਪਨੀ ਇੰਫੋਸਿਸ ਨੇ ਕੋਰੋਨਾ ਮਹਾਂਮਾਰੀ ਬਾਰੇ ਫੇਸਬੁੱਕ 'ਤੇ ਸ਼ਰਾਰਤੀ ਪੋਸਟ ਕਰਨ ਲਈ ਇੱਕ ਇੰਜੀਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ। ਇੰਜੀਨੀਅਰ ਮੁਜੀਬ ਮੁਹੰਮਦ ਨੇ ਪੋਸਟ ਕੀਤਾ ਸੀ ਕਿ - “ਆਓ ਇਕੱਠੇ ਚੱਲੀਏ, ਲੋਕਾਂ ਵਿਚਾਲੇ ਜਾ ਕੇ ਵਾਇਰਸ ਫੈਲਾਈਏ ” ਇਸ ਤੋਂ ਬਾਅਦ ਮੁਜੀਬ ਦੀ ਪਛਾਣ ਇੱਕ ਇੰਫੋਸਿਸ ਕਰਮਚਾਰੀ ਵਜੋਂ ਹੋਈ ਸੀ ਅਤੇ ਹੁਣ ਕੰਪਨੀ ਨੇ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸਨੂੰ ਨੌਕਰੀ ਤੋਂ ਕੱਢ ਦਿੱਤਾ। ਇੰਜੀਨੀਅਰ ਨੂੰ ਸੋਸ਼ਲ ਮੀਡੀਆ ਤੇ ਕੋਰੋਨਾਵਾਇਰਸ ਸੰਕਰਮਣ ਨੂੰ ਫੈਲਾਣ ਬਾਰੇ ਲਿਖੀ ਇਸ ਪੋਸਟ ਕਾਰਨ ਗ੍ਰਿਫਤਾਰ ਕਰ ਲਿਆ ਗਿਆ ਹੈ।

ਇੰਫੋਸਿਸ ਨੇ ਟਵੀਟ ਕੀਤਾ ਕਿ


ਇੰਫੋਸਿਸ ਦਾ ਇੱਕ ਕਰਮਚਾਰੀ ਕੋਰੋਨਾ ਪੀੜਤ ਮਿਲਿਆ ਸੀ।ਇਸ ਤੋਂ ਬਾਅਦ, ਕੰਪਨੀ ਨੇ ਪੂਰਾ ਦਫ਼ਤਰ ਖਾਲੀ ਕਰਵਾ ਦਿੱਤਾ ਅਤੇ ਸੈਨੇਟਾਈਜ਼ੇਸ ਕਰ ਦਿੱਤਾ। ਇੰਫੋਸਿਸ ਦੇ ਬੰਗਲੌਰ ਵਿੱਚ 10 ਤੋਂ ਵੱਧ ਦਫਤਰ ਹਨ। ਇਥੋਂ ਇਸ ਦਾ ਵਿਕਾਸ ਕੇਂਦਰ ਅਤੇ ਕਾਰਪੋਰੇਟ ਕੇਂਦਰ ਚੱਲਦੇ ਹਨ। ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਇੰਫੋਸਿਸ ਨੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਦੀ ਸਹੂਲਤ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਕੋਰੋਨਾ ਬਾਰੇ ਚੱਲ ਰਹੀ ਸਲਾਹ ਨੂੰ ਸਵੀਕਾਰ ਕਰਨ ਅਤੇ ਸਰਕਾਰਾਂ ਨੂੰ ਪੂਰਾ ਸਮਰਥਨ ਦੇਣ ਲਈ ਕਿਹਾ ਹੈ।