ਨਵੀਂ ਦਿੱਲੀ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਭਾਰਤ ‘ਚ 5ਜੀ ਟ੍ਰਾਈਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ‘ਚ ਜਲਦੀ ਹੀ 5ਜੀ ਦੀ ਸ਼ੁਰੂਆਤ ਹੋਣ ਵਾਲੀ ਹੈ। ਦੇਸ਼ ‘ਚ 5ਜੀ ਟ੍ਰਾਈਲ ਚੀਨ ਦੀ ਇੱਕ ਕੰਪਨੀ ਹੁਵਾਵੇ ਕਰੇਗੀ। ਨਰਿੰਦਰ ਮੋਦੀ ਨੇ ਇਸ ਫੈਸਲੇ ਨਾਲ ਹੁਣ ਸਵਦੇਸ਼ੀ ਜਾਗਰਣ ਮੰਚ ਨਾਰਾਜ਼ ਹੋ ਗਿਆ ਹੈ।
ਸਵਦੇਸ਼ੀ ਜਾਗਰਣ ਮੰਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ਸਹਾਇਕ ਸੰਸਥਾ ਹੈ। ਸਵਦੇਸ਼ੀ ਜਾਗਰਣ ਮੰਚ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ‘ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ‘ਚ ਉਨ੍ਹਾਂ ਕਿਹਾ ਕਿ ਇਹ ਟ੍ਰਾਈਲ ਦੇਸ਼ ਦੀ ਸੁਰੱਖਿਆ ਤੇ ਨਿੱਜਤਾ ਲਈ ਖ਼ਤਰਾ ਹੈ।
ਸਵਦੇਸ਼ੀ ਜਾਗਰਣ ਮੰਚ ਨੇ ਵਿਰੋਧ ਤੋਂ ਬਾਅਦ ਸਰਕਾਰ ਵੱਲੋਂ ਟੈਲੀਕਾਮ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਰਕਾਰ ਦਾ ਪੱਖ ਰੱਖਦੇ ਹੋਏ ਕਿਹਾ ਕਿ 5ਜੀ ਸਪੈਕਟ੍ਰਮ ਦਾ ਮੌਕਾ ਸਭ ਲਈ ਖੁੱਲ੍ਹਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨੀ ਕੰਪਨੀ ਹੁਵਾਵੇ ‘ਤੇ ਜਾਸੂਸੀ ਦੇ ਇਲਜ਼ਾਮ ਲਾਉਂਦੇ ਹੋਏ ਉਸ ‘ਤੇ ਬੈਨ ਲਾ ਦਿੱਤਾ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਲਖੀ ਵੀ ਆਈ ਸੀ।