ਨਵੀਂ ਦਿੱਲੀ: ਲੋਕ ਸਭਾ ਵਿੱਚ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੁਝ ਵੱਡੇ ਦਾਅਵੇ ਕੀਤੇ ਹਨ। ਬਿੱਟੂ ਨੇ ਕਿਹਾ, "ਯੋਗੇਂਦਰ ਯਾਦਵ 26 ਜਨਵਰੀ ਨੂੰ ਹਿੰਸਾ ਦਾ ਕਾਰਨ ਬਣੇ ਕਿਸਾਨਾਂ ਨੂੰ ਭੜਕਾਉਣ ਲਈ ਜ਼ਿੰਮੇਵਾਰ ਹਨ।"
ਬਿੱਟੂ ਨੇ ਸਰਕਾਰ ਨੂੰ ਕਿਹਾ, “ਜੇ ਤੁਸੀਂ ਯੋਗੇਂਦਰ ਯਾਦਵ ਨੂੰ ਫੜਦੇ ਹੋ ਤਾਂ ਤੁਸੀਂ ਸਿੱਧੇ ਤੌਰ 'ਤੇ ਕਿਸਾਨਾਂ ਨਾਲ ਗੱਲ ਕਰ ਸਕੋਗੇ। ਇਹ ਉਹ ਹੈ ਜੋ ਪਹਿਲਾਂ ਹੀ ਖੇਤੀ ਸੁਧਾਰਾਂ ਬਾਰੇ ਗੱਲ ਕਰਦਾ ਸੀ। ਕੋਈ ਵੀ ਕਿਸਾਨ ਦੇਸ਼ ਦੇ ਵਿਰੁੱਧ ਨਹੀਂ। ਪੰਜਾਬ ਦੇ ਲੋਕ ਤਿਰੰਗੇ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਲਈ ਕਦੇ ਕੁਝ ਨਹੀਂ ਕਰ ਸਕਦੇ।”
ਹੁਣ ਕੀ ਦਿਸ਼ਾ ਲਵੇਗਾ ਕਿਸਾਨ ਅੰਦੋਲਨ ? ਸੰਯੁਕਤ ਕਿਸਾਨ ਮੋਰਚਾ ਅੱਜ ਕਰੇਗਾ ਵੱਡਾ ਐਲਾਨ
ਬਿੱਟੂ ਨੇ ਦਾਅਵਾ ਕੀਤਾ ਕਿ "ਇਹ ਉਹ ਲੋਕ ਹਨ ਜਿਨ੍ਹਾਂ ਨੂੰ ਖਾਲਿਸਤਾਨੀ ਫੰਡਿੰਗ ਹੁੰਦੀ ਹੈ।"