ਰਾਜਗੜ੍ਹ: ਮੱਧ ਪ੍ਰਦੇਸ਼ ਦੇ ਨਰਸਿੰਘਗੜ੍ਹ 'ਚ ਐਤਵਾਰ ਨੂੰ ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਲਾਲ ਰੇਤ ਬੋਆ ਸੱਪ ਬਰਾਮਦ ਕੀਤਾ ਜਿਸ ਦੀ ਕੀਮਤ ਕਰੀਬ 1.25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ 'ਚ ਤਿੰਨ ਨਾਬਾਲਗਾਂ ਸਮੇਤ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।


ਪੁਲਿਸ ਮੁਤਾਬਕ ਨਰਸਿੰਘਗੜ੍ਹ 'ਚ ਪੰਜ ਲੋਕ ਲਾਲ ਰੇਤ ਬੋਆ ਸੱਪ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੱਪ ਨੂੰ ਮੌਕੇ ਤੋਂ ਬਰਾਮਦ ਕਰ ਲਿਆ। ਇਸ ਨਾਲ ਹੀ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਨਾਬਾਲਗਾਂ ਸਮੇਤ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਸੱਪ ਦੀ ਕੀਮਤ ਲਗਪਗ 1.25 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਇਹ ਦੁਰਲੱਭ ਜ਼ਹਿਰੀਲੇ ਸੱਪ ਨਸ਼ੇ, ਸ਼ਿੰਗਾਰ ਸਮੱਗਰੀ ਤੇ ਹਨੇਰੇ ਜਾਦੂ ਲਈ ਵਰਤੇ ਜਾਂਦੇ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ ਅਜਿਹੇ ਸੱਪਾਂ ਦੀ ਭਾਰੀ ਮੰਗ ਹੈ। ਲੋਕ ਇਨ੍ਹਾਂ ਸੱਪਾਂ ਲਈ ਕਰੋੜਾਂ ਰੁਪਏ ਦੇਣ ਲਈ ਸਹਿਮਤ ਹਨ। ਨਾਲ ਹੀ ਵਧੇਰੇ ਲੋਕ ਇਹ ਵੀ ਮੰਨਦੇ ਹਨ ਕਿ ਇਹ ਸੱਪ ਚੰਗੀ ਕਿਸਮਤ ਤੇ ਪੈਸੇ ਲੈ ਕੇ ਆਉਂਦੇ ਹਨ।