ਨਵੀਂ ਦਿੱਲੀ: ਅਨਲੌਕ-5 'ਚ ਸਰਕਾਰ ਨੇ ਵੀਜ਼ਾ ਪਾਬੰਦੀਆਂ 'ਤੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਤੇ ਪਰਸਨ ਆਫ ਇੰਡੀਅਨ ਓਰੀਜਨ (ਪੀਆਈਓ) ਕਾਰਡ ਧਾਰਕਾਂ ਨੂੰ ਵੀਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਵਿਦੇਸ਼ੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਨੂੰ ਵੀ ਭਾਰਤ ਆਉਣ ਲਈ ਵੀਜ਼ਾ ਜਾਰੀ ਕੀਤਾ ਜਾਵੇਗਾ। ਹਾਲਾਂਕਿ, ਸਰਕਾਰ ਨੇ ਸੈਲਾਨੀਆਂ ਦੇ ਵੀਜ਼ਾ 'ਤੇ ਰੋਕ ਨੂੰ ਬਰਕਰਾਰ ਰੱਖਿਆ ਹੈ।
ਗ੍ਰਹਿ ਮੰਤਰਾਲੇ ਦੇ ਤਾਜ਼ਾ ਨਿਰਦੇਸ਼ਾਂ ਅਨੁਸਾਰ ਇਲੈਕਟ੍ਰਾਨਿਕ ਵੀਜ਼ਾ, ਟੂਰਿਸਟ ਵੀਜ਼ਾ ਤੇ ਮੈਡੀਕਲ ਵੀਜ਼ਾ ਨੂੰ ਛੱਡ ਕੇ ਸਾਰੇ ਮੌਜੂਦਾ ਵੀਜ਼ਾ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤੇ ਗਏ ਹਨ। ਇਲਾਜ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸੇਵਾਦਾਰ ਨਾਲ ਮੈਡੀਕਲ ਵੀਜ਼ਾ ਲਈ ਅਰਜ਼ੀ ਦੇਣੀ ਪਏਗੀ।
ATM ’ਚੋਂ ਰਕਮ ਕਢਵਾਉਣ ਦੇ ਬਦਲਣਗੇ ਨਿਯਮ, ਨਵੀਂ ਸ਼ਰਤਾਂ ਪੈ ਸਕਦੀਆਂ ਮਹਿੰਗੀਆਂ
ਸ਼੍ਰੇਣੀਆਂ ਅਧੀਨ ਜਿਨ੍ਹਾਂ ਨੂੰ ਵੀਜ਼ਾ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ, ਉਸ ਤਹਿਤ ਲੋਕ ਹਵਾਈ ਤੇ ਸਮੁੰਦਰੀ ਰਸਤੇ ਰਾਹੀਂ ਭਾਰਤ ਆਉਣ ਦੇ ਯੋਗ ਹੋਣਗੇ। ਸਰਕਾਰ ਨੇ ਵਿਦੇਸ਼ੀ ਲੋਕਾਂ ਨੂੰ ਦੇਸ਼ 'ਚ ਦਾਖਲ ਹੋਣ ਲਈ ਚੁਣੇ ਹਵਾਈ ਅੱਡਿਆਂ ਤੇ ਇਮੀਗ੍ਰੇਸ਼ਨ ਚੈੱਕ ਪੋਸਟਾਂ ਦੀ ਆਗਿਆ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ 'ਚ ਵੰਦੇ ਭਾਰਤ ਮਿਸ਼ਨ, ਏਅਰ ਟ੍ਰਾਂਸਪੋਰਟ ਬੱਬਲ ਪ੍ਰਬੰਧ ਜਾਂ ਸਰਕਾਰ ਦੁਆਰਾ ਮਨਜ਼ੂਰ ਗੈਰ-ਸ਼ਡਿਊਲਡ ਵਪਾਰਕ ਉਡਾਣ ਵੀ ਸ਼ਾਮਲ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਨਲੌਕ -5 'ਚ ਵੀਜ਼ਾ ਪਾਬੰਦੀਆਂ ਦੀ ਢਿੱਲ, ਵਿਦੇਸ਼ੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਨੂੰ ਮਿਲਿਆ ਫਾਇਦਾ
ਏਬੀਪੀ ਸਾਂਝਾ
Updated at:
22 Oct 2020 02:32 PM (IST)
ਅਨਲੌਕ-5 'ਚ ਸਰਕਾਰ ਨੇ ਵੀਜ਼ਾ ਪਾਬੰਦੀਆਂ 'ਤੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਤੇ ਪਰਸਨ ਆਫ ਇੰਡੀਅਨ ਓਰੀਜਨ (ਪੀਆਈਓ) ਕਾਰਡ ਧਾਰਕਾਂ ਨੂੰ ਵੀਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -