ਨਵੀਂ ਦਿੱਲੀ: ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ (Reliance Jio) ਯੂਜ਼ਰਸ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਨਵੇਂ ਆਫਰ ਤੇ ਪਲੈਨਸ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਕੰਪਨੀ ਨੇ Jio POS Lite Community ਰੀਚਾਰਜ ਐਪ ਲਾਂਚ ਕੀਤੀ ਹੈ, ਇਸ ਐਪ ਦੇ ਜ਼ਰੀਏ ਯੂਜ਼ਰ ਰੀਚਾਰਜ ਕਰ ਕੇ ਵੀ ਕਮਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਲੌਕਡਾਊਨ ਦੌਰਾਨ ਕੰਪਨੀ ਨੇ ਕਈ ਅਜਿਹੀਆਂ ਯੋਜਨਾਵਾਂ ਵੀ ਪੇਸ਼ ਕੀਤੀਆਂ ਹਨ ਜਿਨ੍ਹਾਂ ‘ਚ ਉਪਭੋਗਤਾਵਾਂ ਨੂੰ ਘੱਟ ਕੀਮਤ 'ਤੇ ਵਧੇਰੇ ਡਾਟਾ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਰਿਲਾਇੰਸ ਜੀਓ ਦੇ ਜੀਓ ਡਾਟਾ ਪੈਕ ਦੇ ਤਹਿਤ ਉਪਭੋਗਤਾ 2 ਜੀਬੀ ਮੁਫਤ ਰੋਜ਼ਾਨਾ ਡਾਟਾ ਪ੍ਰਾਪਤ ਕਰ ਸਕਦੇ ਹਨ। Reliance Jio ਨੇ ਪਿਛਲੇ ਮਹੀਨੇ Jio ਡਾਟਾ ਪੈਕ ਲਾਂਚ ਕੀਤਾ ਸੀ, ਪਰ ਮਾਰਚ ਦੇ ਅੰਤ ‘ਚ, ਕੰਪਨੀ ਨੇ ਇਸ ਪੈਕ ਨੂੰ ਉਪਭੋਗਤਾ ਦੇ ਅਕਾਊਂਟ 'ਚ ਕਰੈਡਿਟ  ਕਰ ਦਿੱਤਾ। ਇਸ ਦੇ ਨਾਲ ਹੀ ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ ਕੰਪਨੀ ਨੇ ਇੱਕ ਵਾਰ ਫਿਰ ਜੀਓ ਡਾਟਾ ਪੈਕ ਨੂੰ ਉਪਲਬਧ ਕਰਵਾ ਦਿੱਤਾ ਹੈ।

ਇਸਦੇ ਪੈਕ ‘ਚ ਉਪਭੋਗਤਾ ਚਾਰ ਦਿਨਾਂ ਦੀ ਵੈਧਤਾ ਦੇ ਨਾਲ ਰੋਜ਼ਾਨਾ 2GB ਵਾਧੂ ਡਾਟਾ ਮੁਫਤ ਪ੍ਰਾਪਤ ਕਰ ਸਕਦੇ ਹਨ । ਇਸ ਪੈਕ ਦੇ ਤਹਿਤ ਕੰਪਨੀ ਨੇ ਉਪਭੋਗਤਾਵਾਂ ਦੇ ਖਾਤਿਆਂ ‘ਚ ਮੁਫਤ ਡੇਟਾ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਜੀਓ ਡੇਟਾ ਪੈਕ ਦੇ ਤਹਿਤ ਪ੍ਰਾਪਤ ਮੁਫਤ ਡੇਟਾ ਦਾ ਲਾਭ ਮੌਜੂਦਾ ਯੂਜ਼ਰਸ ਦੇ ਪੈਕ ਨਾਲ ਦਿੱਤਾ ਜਾ ਰਿਹਾ ਹੈ, ਯਾਨੀ ਇਸ ਵੇਲੇ ਤੁਹਾਡੇ ਫੋਨ ‘ਚ ਐਕਟਿਵ ਰਹਿਣ ਵਾਲੇ ਪੈਕ ‘ਚ ਮੌਜੂਦ ਡੇਟਾ ਤੋਂ ਇਲਾਵਾ 2 ਜੀਬੀ ਵਾਧੂ ਡੇਟਾ ਮੁਫਤ ਪ੍ਰਾਪਤ ਕੀਤਾ ਜਾਵੇਗਾ।