ਲੁਧਿਆਣਾ: ਪੰਜਾਬ ਭਰ ਵਿੱਚ ਸਿੱਖਿਆ ਵਿਭਾਗ ਵੱਲੋਂ ਅੱਜ ਪ੍ਰਾਈਵੇਟ ਤੇ ਸਰਕਾਰੀ ਸਕੂਲ ਖੋਲ੍ਹ ਦਿੱਤੇ ਗਏ ਹਨ। ਇਸ ਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਤਹਿਤ ਅੱਜ ਲੁਧਿਆਣਾ ਦੇ ਸਮਿੱਟਰੀ ਰੋਡ ਤੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀ ਵੱਡੀ ਤਾਦਾਦ ਵਿੱਚ ਪਹੁੰਚੇ।



ਇਸ ਦੌਰਾਨ ਕਈ ਮਹੀਨਿਆਂ ਬਾਅਦ ਪਹਿਲੀ ਵਾਰ ਸਕੂਲ ਵਿੱਚ ਅਸੈਂਬਲੀ ਵੀ ਹੋਈ ਤੇ ਵਿਦਿਆਰਥੀਆਂ ਦੇ ਮਾਪੇ ਖੁਦ ਬੱਚਿਆਂ ਨੂੰ ਸਕੂਲ ਛੱਡਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਘਰ ਬੈਠੇ ਪ੍ਰੇਸ਼ਾਨ ਹੋ ਗਏ ਸਨ ਤੇ ਹੁਣ ਉਨ੍ਹਾਂ ਨੂੰ ਕਾਫੀ ਰਾਹਤ ਮਿਲੀ ਹੈ।

ਸਕੂਲ ਪਹੁੰਚਣ ਵਾਲੀਆਂ ਵਿਦਿਆਰਥਣਾਂ ਨੇ ਇੱਥੇ ਕਿਹਾ ਕਿ ਉਹ ਸਕੂਲ ਪਹੁੰਚ ਕੇ ਕਾਫੀ ਖੁਸ਼ ਹਨ ਤੇ ਸਕੂਲ ਵਿੱਚ ਆ ਕੇ ਚੰਗੀ ਪੜ੍ਹਾਈ ਹੁੰਦੀ ਹੈ। ਇਸ ਦੇ ਨਾਲ ਹੀ ਉਹ ਆਪਣੀਆਂ ਸਹੇਲੀਆਂ ਤੇ ਸਾਥਣਾਂ ਨੂੰ ਵੀ ਮਿਲਦੀਆਂ ਹਨ। ਅਧਿਆਪਕਾਂ ਨਾਲ ਫੇਸ ਟੂ ਫੇਸ ਇੰਟਰੈਕਸ਼ਨ ਹੁੰਦੀ ਹੈ। ਉੱਥੇ ਹੀ ਉਨ੍ਹਾਂ ਨੇ ਵੀ ਕਿਹਾ ਕਿ ਸਕੂਲ ਵਿੱਚ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਉੱਥੇ ਹੀ ਦੂਜੇ ਪਾਸੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਮਾਪਿਆਂ ਨੇ ਕਿਹਾ ਕਿ ਸਰਕਾਰ ਦਾ ਇਹ ਚੰਗਾ ਫ਼ੈਸਲਾ ਹੈ ਜਿਸ ਦਾ ਉਹ ਸਵਾਗਤ ਕਰਦੇ ਹਨ। ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਇਮਾਰਤਾਂ ਨੂੰ ਉਹ ਪਹਿਲਾਂ ਹੀ ਸੈਨੀਟਾਈਜ਼ਰ ਕਰ ਚੁੱਕੇ ਹਨ ਕਿਉਂਕਿ ਦਸਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਖੁੱਲ੍ਹਣ ਸਮੇਂ ਉਨ੍ਹਾਂ ਨੇ ਤਿਆਰੀਆਂ ਕਰ ਲਈਆਂ ਸਨ।


Education Loan Information:

Calculate Education Loan EMI