ਭਾਰਤੀ ਹਵਾਈ ਸੈਨਾ ਦੇ ਪ੍ਰਮੁੱਖ, ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਪਾਕਿਸਤਾਨ ਤੇ ਚੀਨ ਨੇ ਆਪਣੇ ਦੁਵੱਲੇ ਅਭਿਆਸਾਂ ਵਿੱਚ ਤੇਜ਼ੀ ਲਿਆਂਦੀ ਹੈ। ਆਪਣੀ ਸਲਾਨਾ ਪ੍ਰੈੱਸ ਕਾਨਫਰੰਸ ਵਿੱਚ ਏਅਰਫੋਰਸ ਚੀਫ ਨੇ ਕਿਹਾ ਕਿ ਭਾਰਤ ਇਸ ‘ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਇਕੋ ਸਮੇਂ ਦੋ-ਮੋਰਚੇ ਦੀ ਲੜਾਈ ਦੇ ਖਤਰੇ ਨੂੰ ਟਾਲ ਦਿੱਤਾ ਹੈ। ਭਾਰਤ ਨੇ ਵਿਵਾਦਤ ਸਰਹੱਦਾਂ 'ਤੇ ਇੱਕੋ ਸਮੇਂ ਕਾਰਜਸ਼ੀਲ ਚੀਨ ਤੇ ਪਾਕਿਸਤਾਨ ਨਾਲ ਨਜਿੱਠਣ ਲਈ ਆਪਣੀਆਂ ਹਥਿਆਰਬੰਦ ਸੈਨਾਵਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ।
ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ, "ਪੀਓਕੇ 'ਚ ਦਿਓਲਿਅਨ ਤੇ ਜੂਰਾ ਦੇ ਅਗਾਂਹਵਧੂ ਇਲਾਕਿਆਂ 'ਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਨੇ ਪਾਕਿਸਤਾਨ ਦੀ 12 ਇਨਫੈਂਟਰੀ ਬ੍ਰਿਗੇਡ ਦੇ ਨਾਲ ਟੋਹ ਲੈਂਦੇ ਦੇਖਿਆ।" ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਆਰਮੀ ਤੇ ਪੀਐਲਏ ਸਾਂਝੇ ਤੌਰ 'ਤੇ ਪੀਓਕੇ ਵਿੱਚ ਲਸਾਡਨਾ ਢੋਕ ਨੇੜੇ ਪੌਲੀ ਪੀਰ ਵਿਖੇ ਸਤ੍ਹਾ ਤੋਂ ਹਵਾ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਸਥਾਪਨਾ ਲਈ ਨਿਰਮਾਣ ਕਾਰਜ ਕਰ ਰਹੇ ਹਨ। ਪਾਕਿ ਸੈਨਾ ਦੇ ਲਗਪਗ 120 ਜਵਾਨ ਤੇ 25 ਤੋਂ 40 ਨਾਗਰਿਕ ਉਸਾਰੀ ਵਾਲੀ ਜਗ੍ਹਾ 'ਤੇ ਕੰਮ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ