ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸਜ਼ਾ ਪੂਰੀ ਕਰਨ ਦੀ ਸ਼ੁਰੂਆਤ ਹੋ ਗਈ ਹੈ। ਇਸ ਲਈ ਅੱਜ ਐਸਜੀਪੀਸੀ ਦੀ ਮੌਜੂਦਾ ਐਗਜੈਕਟਿਵ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰਨਾਂ ਵੱਲੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਝਾੜੂ ਲਾਉਣ ਦੀ ਸੇਵਾ ਕੀਤੀ ਗਈ। ਜ਼ਿਕਰਯੋਗ ਹੈ 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਨਾਲ ਕੁਝ ਸਰੂਪ ਅਗਨ ਭੇਟ ਹੋ ਗਏ ਸੀ। ਇਸ 'ਤੇ ਪਛਤਾਵਾ ਨਾ ਕਰਨ ਤੇ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ 2016 ਦੀ ਐਗਜੈਕਟਿਵ ਕਮੇਟੀ ਨੂੰ ਧਾਰਮਿਕ ਸਜ਼ਾ ਐਲਾਨੀ ਗਈ ਸੀ।


ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹ ਘਟਨਾ ਸਬੰਧਤ ਹੋਣ ਕਾਰਨ ਤੇ ਸਿੱਖ ਪੰਥ ਵਿੱਚ ਐਸਜੀਪੀਸੀ ਪ੍ਰਤੀ ਬੇਭਰੋਸਗੀ ਪੈਦਾ ਹੁੰਦੀਂ ਦੇਖ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਐਗਜੈਕਟਿਵ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨੈਤਿਕਤਾ ਦੇ ਅਧਾਰ 'ਤੇ ਪੇਸ਼ ਹੋਏ ਸੀ।



ਪੰਜ ਸਿੰਘ ਸਾਹਿਬਾਨ ਵੱਲੋਂ ਲੌਂਗੋਵਾਲ ਨੂੰ ਐਗਜੈਕਟਿਵ ਸਮੇਤ ਲਾਈ ਧਾਰਮਿਕ ਸਜ਼ਾ ਸ਼ੁਰੂ ਕਰਦਿਆਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਤਕ ਝਾੜੂ ਦੀ ਸੇਵਾ ਕੀਤੀ ਗਈ। ਇਸ ਤੋਂ ਪਹਿਲਾਂ ਅੱਜ ਸਵੇਰੇ ਪਸਚਾਤਾਪ ਵਜੋਂ ਸ੍ਰੀ ਅਖੰਡ ਸਾਹਿਬ ਦੇ ਭੋਗ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਾਏ ਗਏ।

ਦੱਸ ਦਈਏ ਕਿ ਧਾਰਮਿਕ ਸਜ਼ਾ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਇਸ ਸਜ਼ਾ ਤਹਿਤ ਗੋਬਿੰਦ ਸਿੰਘ ਲੌਂਗੋਵਾਲ ਸ੍ਰੀ ਅਖੰਡ ਪਾਠ ਦੇ ਭੋਗ ਵਾਲੇ ਦਿਨ ਯਾਨੀ ਪਰਸੋਂ ਤਕ ਝਾੜੂ ਲਾਉਣ ਦੀ ਸੇਵਾ ਸਾਰਾਗੜ੍ਹੀ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਕਰਨਗੇ।

ਹੁਣ ਬੰਗਾ 'ਚ ਲਿਖੇ ਗਏ ਖਾਲੀਸਤਾਨ ਦੇ ਨਾਅਰੇ, ਵੇਖੋ ਕੁਝ ਤਸਵੀਰਾਂ

Mirzapur 2: ਟਵਿੱਟਰ 'ਤੇ 'ਮਿਰਜ਼ਾਪੁਰ 2' ਦਾ ਬਾਈਕਾਟ, ਅਲੀ ਫਜ਼ਲ ਤੇ ਫਰਹਾਨ ਅਖ਼ਤਰ ਦਾ ਵੀ ਵਿਰੋਧ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904