ਸੋਮਵਾਰ ਨੂੰ, ਨਿਊਜ਼ ਏਜੰਸੀ ਏਐਨਆਈ ਨੂੰ ਭਾਰਤੀ ਰੇਲਵੇ ਨੇ ਕਿਹਾ - “ਮੀਡੀਆ ਦੇ ਇਕ ਹਿੱਸੇ 'ਚ ਇਹ ਖ਼ਬਰ ਮਿਲੀ ਹੈ ਕਿ ਯਾਤਰੀ ਕਿਰਾਏ 'ਚ ਕੁਝ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਖ਼ਬਰ ਬੇਬੁਨਿਆਦ ਅਤੇ ਤੱਥ ਰਹਿਤ ਹੈ। ਕਿਰਾਏ 'ਚ ਵਾਧੇ ਦਾ ਅਜਿਹਾ ਕੋਈ ਮਾਮਲਾ ਨਹੀਂ ਹੈ।" ਭਾਰਤੀ ਰੇਲਵੇ ਨੇ ਅੱਗੇ ਕਿਹਾ - ਮੀਡੀਆ ਨੂੰ ਅਜਿਹੀਆਂ ਖ਼ਬਰਾਂ ਪ੍ਰਕਾਸ਼ਤ ਜਾਂ ਪ੍ਰਸਾਰਿਤ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਪੰਜਾਬ 'ਚ ਇਸ ਹਫਤੇ ਮੌਸਮ ਦਾ ਕੀ ਰਹੇਗਾ ਹਾਲ, ਕਿਤੇ ਪਵੇਗੀ ਤੇਜ਼ ਬਾਰਸ਼, ਤਾਂ ਕਿਤੇ ਚੱਲੇਗੀ ਸੀਤ ਲਹਿਰ
ਪਿਛਲੇ ਮਹੀਨੇ, ਰੇਲਵੇ ਨੇ ਕਿਹਾ ਸੀ ਕਿ ਸਧਾਰਣ ਰੇਲ ਸੇਵਾਵਾਂ ਨੂੰ ਮੁੜ ਚਾਲੂ ਕਰਨ ਸੰਬੰਧੀ ਕੋਈ ਨਿਸ਼ਚਤ ਤਾਰੀਖ ਦੇਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ, 2019 ਦੇ ਮੁਕਾਬਲੇ 2020 'ਚ ਦਸੰਬਰ ਤਕ ਯਾਤਰੀਆਂ ਨਾਲ ਹੋਣ ਵਾਲੀ ਆਮਦਨੀ 'ਚ 87 ਪ੍ਰਤੀਸ਼ਤ ਦੀ ਕਮੀ ਆਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ