ਚੰਡੀਗੜ੍ਹ: ਜਿੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀ ਬਰੂਹਾਂ 'ਤੇ ਆਪਣੀ ਲੜ੍ਹਾਈ ਲੜ੍ਹ ਰਹੇ ਹਨ। ਉੱਥੇ ਹੀ ਕੰਗਨਾ ਰਣੌਤ ਤੇ ਦਿਲਜੀਤ ਵੀ ਇਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਏ ਦਿਨ ਆਹਮਣੇ-ਸਾਹਮਣੇ ਹੁੰਦੇ ਹਨ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਰਫ ਦੇ ਵਿਚਕਾਰ ਫੋਟੋਆਂ ਖਿਚਾਓਂਦੇ ਨਜ਼ਰ ਆਏ ਸੀ ਪਰ ਕੰਗਨਾ ਨੂੰ ਇਹ ਤਸਵੀਰਾਂ ਪਸੰਦ ਨਹੀਂ ਆਈਆਂ ਅਤੇ ਉਸ ਨੇ ਇੱਕ ਵਾਰ ਫੇਰ ਦਿਲਜੀਤ ਨੂੰ ਨਿਸ਼ਾਨੇ ਤੇ ਲਿਆ।

ਦਿਲਜੀਤ ਵਲੋਂ ਸ਼ੇਅਰ ਕੀਤੀਆਂ ਗਈਆ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਕੇ ਲਿਖਿਆ,"ਵਾਹ ਬਰਾਦਰ, ਦੇਸ਼ 'ਚ ਅੱਗ ਲਾ ਕੇ, ਕਿਸਾਨਾਂ ਨੂੰ ਸੜਕ 'ਤੇ ਬਿਠਾ ਕੇ, ਲੋਕਲ ਕ੍ਰਾਂਤੀਕਾਰੀ ਵਿਦੇਸ਼ 'ਚ ਠੰਢ ਦਾ ਮਜ਼ਾ ਲੈ ਰਹੇ ਨੇ...ਵਾਹ...ਇਸ ਨੂੰ ਕਹਿੰਦੇ ਨੇ ਲੋਕਲ ਕ੍ਰਾਂਤੀਕਾਰੀ।"

ਕੰਗਨਾ ਨੇ ਮੌਕਾ ਮਿਲਦੇ ਹੀ ਦਿਲਜੀਤ 'ਤੇ ਨਿਸ਼ਾਨਾ ਸਾਧਿਆ ਤੇ ਹੁਣ ਦਿਲਜੀਤ ਨੇ ਵੀ ਜਵਾਬ ਦੇਣ 'ਚ ਸਮਾਂ ਨਹੀਂ ਲਾਇਆ...ਦਿਲਜੀਤ ਨੇ ਲਿਖਿਆ, "ਕਿਸਾਨ ਨਿਆਣੇ ਨਹੀਂ ਕਿ ਮੇਰੇ ਵਰਗੇ ਦੇ ਕਹਿਣ 'ਤੇ ਸੜਕਾਂ 'ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਆ ਆਪਣੇ ਬਾਰੇ। ਪੰਜਾਬ ਨਾਲ ਸੀ, ਹਾਂ ਤੇ ਰਵਾਂਗਾ।"

ਦਿਲਜੀਤ ਦੋਸਾਂਝ ਤੇ ਕੰਗਣਾ ਰਣੌਤ ਕਈ ਵਾਰ ਕਿਸਾਨ ਅੰਦੋਲਨ ਦੇ ਮੁੱਦੇ 'ਨੂੰ ਲੈ ਕੇ ਆਪਸ ਵਿੱਚ ਭਿੜ ਚੁਕੇ ਹਨ। ਦੋਵਾਂ ਵਿਚਾਲੇ ਲੜਾਈ ਟਵਿੱਟਰ 'ਤੇ ਜਾਰੀ ਹੈ।ਟਵਿੱਟਰ ਦੇ ਇਹ ਤੀਰ ਦੋਵੇ ਇੱਕ ਦੂਜੇ 'ਤੇ ਦਗਦੇ ਰਹਿੰਦੇ ਹਨ।

ਕੰਗਨਾ ਵੀ ਦਿਲਜੀਤ ਦੇ ਟਵੀਟ ਬਾਅਦ ਨਹੀਂ ਰੁਕੀ ਉਸਨੇ ਅੱਗੇ ਲਿਖਿਆ.. "ਸਮਾਂ ਦੱਸੇਗਾ ਦੋਸਤ, ਕਿ ਕੌਣ ਕਿਸਾਨਾਂ ਦੇ ਹੱਕ ਲਈ ਖੜ੍ਹਾ ਹੈ ਤੇ ਕੌਣ ਉਨ੍ਹਾਂ ਦੇ ਖਿਲਾਫ਼। 100 ਝੂਠ ਇੱਕ ਸੱਚ ਨੂੰ ਨਹੀਂ ਲੁਕਾ ਸਕਦੇ ਤੇ ਜਿਸ ਨੂੰ ਸੱਚੇ ਦਿਲ ਨਾਲ ਚਾਹੋ ਉਹ ਤੁਹਾਨੂੰ ਕਦੀ ਨਫ਼ਰਤ ਨਹੀਂ ਕਰ ਸਕਦਾ। ਤੈਨੂੰ ਕੀ ਲੱਗਦਾ ਹੈ ਕੀ ਤੇਰੇ ਕਹਿਣ 'ਤੇ ਪੰਜਾਬ ਮੇਰੇ ਖਿਲਾਫ਼ ਹੋ ਜਾਵੇਗਾ? ਹਾ ਹਾ.. ਇਨ੍ਹੇ ਵੱਡੇ ਸੁਫ਼ਨੇ ਨਾ ਵੇਖ ਤੇਰਾ ਦਿਲ ਟੁੱਟ ਜਾਵੇਗਾ..."

ਕੰਗਨਾ ਦਾ ਇਹ ਜਵਾਬ ਵੀ ਦਿਲਜੀਤ ਨੂੰ ਪਸੰਦ ਨਹੀਂ ਆਇਆ।ਇਸ ਲਈ ਦਿਲਜੀਤ ਨੇ ਕਿਹਾ, "ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਨੂੰ ਕਿਸਾਨਾਂ ਤੋਂ ਕੀ ਤਕਲੀਫ਼ ਆ? ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਆ। ਤੁਸੀਂ ਟਵਿੱਟਰ ਦੇ ਭੁਲੇਖੇ 'ਚ ਜ਼ਿੰਦਗੀ ਜੀ ਰਹੇ ਹੋ। ਤੇਰੀ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ..."