ਭੁਪਾਲ: ਮੱਧ ਪ੍ਰਦੇਸ਼ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਇੱਕ ਮਹਿਲਾ ਨੇ ਆਪਣੇ ਧੋਖੇਬਾਜ਼ ਪਤੀ ਨੂੰ ਡੇਢ ਕਰੋੜ ਰੁਪਏ ਬਦਲੇ ਤਲਾਕ ਦੇਣ ਲਈ ਸਹਿਮਤੀ ਜਤਾਈ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਨਾਬਾਲਗ ਨੇ ਭੁਪਾਲ ਦੀ ਪਰਿਵਾਰਕ ਅਦਾਲਤ 'ਚ ਮਾਮਲਾ ਦਰਜ ਕਰ ਦਾਅਵਾ ਕੀਤਾ ਕਿ ਉਸ ਦੇ ਪਿਤਾ ਦਾ ਉਸਦੀ ਹੀ ਇੱਕ ਸਹਿਯੋਗੀ ਦੇ ਨਾਲ ਵਿਆਹ ਤੋਂ ਬਾਅਦ ਵੀ ਸਬੰਧ ਹਨ।
ਨਾਬਾਲਗ ਨੇ ਦੋਸ਼ ਲਾਇਆ ਕਿ ਉਸ ਦੇ ਘਰ ਉਸ ਦੇ ਮਾਤਾ ਪਿਤਾ ਵਿਚਾਲੇ ਬਹਿਸ ਹੁੰਦੀ ਹੈ ਤੇ ਉਸ ਨੂੰ ਤੇ ਉਸ ਦੀ ਭੈਣ ਨੂੰ ਪੜ੍ਹਨ 'ਚ ਸਮੱਸਿਆ ਆਉਂਦੀ ਹੈ। ਨਾਬਾਲਗ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਜੋੜੇ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ ਗਿਆ।
ਅਦਾਲਤ ਨੇ ਪਾਇਆ ਕਿ ਉਸ ਆਦਮੀ ਦਾ ਇੱਕ ਮਹਿਲਾ ਸਾਥੀ ਨਾਲ ਸਬੰਧ ਹੈ ਜੋ ਉਸ ਤੋਂ ਵੱਡੀ ਹੈ। ਉਹ ਆਪਣੀ ਪਤਨੀ ਨੂੰ ਛੱਡ ਕੇ ਆਪਣੀ ਸਹਿਯੋਗੀ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ। ਹਾਲਾਂਕਿ, ਪਤਨੀ ਤਲਾਕ ਲਈ ਰਾਜ਼ੀ ਨਹੀਂ ਹੋਈ।
ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਪਤਨੀ ਇਸ ਸ਼ਰਤ 'ਤੇ ਪਤੀ ਨੂੰ ਛੱਡਣ ਲਈ ਰਾਜ਼ੀ ਹੋ ਗਈ ਕਿ ਜਿਸ ਔਰਤ ਨਾਲ ਉਸਦਾ ਸੰਬੰਧ ਹੈ, ਉਹ ਉਸ ਨੂੰ ਆਪਣਾ ਘਰ ਤੇ 27 ਲੱਖ ਰੁਪਏ ਨਕਦ ਦੇਵੇਗੀ। ਦਰਅਸਲ, ਪਤਨੀ ਹੁਣ ਉਸ ਵਿਅਕਤੀ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਜੋ ਉਸ ਨੂੰ ਪਿਆਰ ਹੀ ਨਹੀਂ ਕਰਦਾ। ਇਸ ਲਈ ਮਹਿਲਾ ਨੇ ਇਹ ਫੈਸਲਾ ਕੀਤਾ ਤਾਂ ਜੋ ਉਸ ਦੀਆਂ ਬੱਚੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।