ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਕਿਸਾਨ ਨੇ ਆਪਣੇ ਟਰੱਕ ਨੂੰ ਹੀ ਘਰ ਵਿੱਚ ਬਦਲ ਦਿੱਤਾ ਹੈ। ਸਿੰਘੂ ਸਰਹੱਦ 'ਤੇ ਪੁੱਜੇ ਹਰਪ੍ਰੀਤ ਸਿੰਘ ਮੱਟੂ ਨੇ ਆਪਣੇ ਟਰੱਕ ਨੂੰ ਅਸਥਾਈ ਘਰ 'ਚ ਬਦਲ ਦਿੱਤਾ। ਜਲੰਧਰ ਨੇੜਿਓਂ ਆਏ ਹਰਪ੍ਰੀਤ ਸਿੰਘ ਨੇ ਦੋ ਦਸੰਬਰ ਤੋਂ ਸਿੰਘੂ ਸਰਹੱਦ 'ਤੇ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ।
ਹਰਪ੍ਰੀਤ ਨੂੰ ਜਦੋਂ ਘਰ ਦੀ ਯਾਦ ਆਉਣ ਲੱਗੀ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਫ਼ੋਨ ਕੀਤਾ ਤੇ ਨਾਲ ਹੀ ਇੱਕ ਪਲੰਬਰ, ਬਿਜਲੀ ਮਕੈਨਿਕ ਤੇ ਕਾਰਪੈਂਟਰ ਨੂੰ ਬੁਲਾ ਲਿਆ ਤੇ ਟਰੱਕ ਨੂੰ ਹੀ ਘਰ 'ਚ ਤਬਦੀਲ ਕਰ ਦਿੱਤਾ। ਇਸ ਕੰਮ ਲਈ ਉਸ ਨੂੰ ਦੋ ਦਿਨ ਲੱਗੇ। ਹਰਪ੍ਰੀਤ ਦੇ ਅਸਥਾਈ ਘਰ 'ਚ ਹਰ ਸਹੂਲਤ ਮੌਜੂਦਾ ਹੈ।
ਟਰੱਕ 'ਚ ਬਾਥਰੂਮ ਤੋਂ ਲੈ ਕੇ ਟੀਵੀ ਤੱਕ ਲੱਗਿਆ ਹੋਇਆ ਹੈ। ਉਸ ਨੇ ਸੌਣ ਲਈ ਇਕ ਬੈੱਡ ਤੇ ਬੈਠਣ ਲਈ ਇਕ ਸੋਫ਼ਾ ਲਗਾਇਆ ਹੋਇਆ ਹੈ। ਹਰਪ੍ਰੀਤ ਨੇ ਦੱਸਿਆ ਕਿ ਇੱਥੇ ਮੇਰੇ 12 ਟਰੱਕ ਮੌਜੂਦ ਹਨ, ਜੋ ਕਿਸਾਨਾਂ ਦੀ ਸੇਵਾ 'ਚ ਲੱਗੇ ਹੋਏ ਹਨ, ਜਿਨ੍ਹਾਂ 'ਚ ਸੌਣ ਲਈ ਕੰਬਲਾਂ ਤੇ ਰਜਾਈਆਂ ਦਾ ਪ੍ਰਬੰਧ ਕੀਤਾ ਹੋਇਆ ਹੈ।