RRB NTPC 7th Exam 2021: ਵੱਖ-ਵੱਖ ਗੈਰ-ਤਕਨੀਕੀ ਪਾਪੁਲਰ ਕੈਟਾਗਰੀ (NTPC ਗ੍ਰੈਜੂਏਟ ਤੇ ਅੰਡਰਗ੍ਰੈਜੂਏਟ) ਅਸਾਮੀਆਂ ਲਈ ਰੇਲਵੇ ਭਰਤੀ ਪ੍ਰੀਖਿਆ ਦਾ 7ਵਾਂ ਜਾਂ ਅੰਤਮ ਪੜਾਅ 23 ਜੁਲਾਈ ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਰੇਲਵੇ ਮੰਤਰਾਲੇ ਨੇ ਮੰਗਲਵਾਰ ਨੂੰ ਦਿੱਤੀ। ਮੰਤਰਾਲੇ ਨੇ ਦੱਸਿਆ ਕਿ ਕੰਪਿਊਟਰ ਅਧਾਰਤ ਟੈਸਟ (ਸੀਬੀਟੀ-1) ਦਾ 7 ਵਾਂ ਗੇੜ ਇਸ ਸਾਲ 23 ਜੁਲਾਈ (ਸ਼ੁੱਕਰਵਾਰ), 24 ਜੁਲਾਈ (ਸ਼ਨੀਵਾਰ), 26 ਜੁਲਾਈ (ਸੋਮਵਾਰ) ਅਤੇ 31 ਜੁਲਾਈ (ਸ਼ਨੀਵਾਰ) ਨੂੰ ਸੈਡਿਊਲ ਕੀਤਾ ਗਿਆ ਹੈ।

76 ਸ਼ਹਿਰਾਂ ਦੇ 260 ਕੇਂਦਰਾਂ 'ਤੇ ਹੋਵੇਗੀ RRB NTPC ਪ੍ਰੀਖਿਆ
RRB NTPC ਦੀ ਪ੍ਰੀਖਿਆ ਦੇਸ਼ ਭਰ ਦੇ 76 ਸ਼ਹਿਰਾਂ 'ਚ ਲਗਭਗ 260 ਕੇਂਦਰਾਂ 'ਚ ਸਖਤ ਕੋਵਿਡ-19 ਪ੍ਰੋਟੋਕੋਲ ਦੇ ਤਹਿਤ ਆਯੋਜਿਤ ਕੀਤੀ ਜਾਵੇਗੀ। ਰੇਲਵੇ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ, "ਸੀਬੀਟੀ ਦੇਸ਼ ਭਰ ਦੇ ਲਗਭਗ 76 ਸ਼ਹਿਰਾਂ ਵਿਚਲੇ 260 ਕੇਂਦਰਾਂ 'ਚ ਐਸਡੀ-50 ਮੋਡਿਊਲਾਂ ਦੀ ਵਰਤੋਂ ਕਰਕੇ ਸਖਤ ਕੋਵਿਡ-19 ਪ੍ਰੋਟੋਕੋਲ ਅਧੀਨ ਕੇਂਦਰਾਂ 'ਚ ਉਪਲੱਬਧ 50% ਸਮਰੱਥਾ ਦੀ ਵਰਤੋਂ ਦੀ ਮਨਜੂਰੀ ਦਿੰਦੀ ਹੈ ਤਾਂ ਜੋ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ।" ਰੇਲਵੇ ਮੰਤਰਾਲੇ ਅਨੁਸਾਰ ਪਹਿਲੇ ਗੇੜ ਦੇ ਕੰਪਿਊਟਰ ਅਧਾਰਤ ਟੈਸਟ 'ਚ ਕੁੱਲ 2.78 ਲੱਖ ਉਮੀਦਵਾਰ ਸ਼ਾਮਲ ਹੋਣਗੇ।

ਮੁਫ਼ਤ ਟ੍ਰੈਵਲਿੰਗ ਅਥਾਰਟੀ ਨੂੰ ਪ੍ਰੀਖਿਆ ਤੋਂ 10 ਦਿਨ ਪਹਿਲਾਂ ਕੀਤਾ ਜਾ ਸਕੇਗਾ ਡਾਊਨਲੋਡ
ਰੇਲਵੇ ਬੋਰਡ ਦੇ ED (I&P) ਆਰ.ਡੀ. ਬਾਜਪਾਈ ਨੇ ਕਿਹਾ ਕਿ ਪ੍ਰੀਖਿਆ ਸ਼ਹਿਰ ਅਤੇ ਤਰੀਕ ਨੂੰ ਵੇਖਣ ਅਤੇ ਐਸਸੀ/ਐਸਟੀ ਉਮੀਦਵਾਰਾਂ ਲਈ ਮੁਫਤ ਯਾਤਰਾ ਅਥਾਰਟੀ ਨੂੰ ਡਾਊਨਲੋਡ ਕਰਨ ਲਈ ਲਿੰਕ ਪ੍ਰੀਖਿਆ ਤੋਂ 10 ਦਿਨ ਪਹਿਲਾਂ ਸਾਰੀਆਂ ਆਰਆਰਬੀ ਵੈਬਸਾਈਟਾਂ 'ਤੇ ਉਪਲੱਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਈ-ਕਾਲ ਲੈਟਰ ਦੀ ਡਾਊਨਲੋਡਿੰਗ, ਪ੍ਰੀਖਿਆ, ਸ਼ਹਿਰ, ਪ੍ਰੀਖਿਆ ਦੀ ਮਿਤੀ ਲਿੰਕ 'ਚ ਦਿੱਤੀ ਗਈ ਪ੍ਰੀਖਿਆ ਤਰੀਕ ਤੋਂ ਚਾਰ ਦਿਨ ਪਹਿਲਾਂ ਸ਼ੁਰੂ ਹੋ ਜਾਵੇਗੀ।

ਤਾਜ਼ਾ ਅਪਡੇਟ ਲਈ ਰੇਲਵੇ ਮੰਤਰਾਲੇ ਦੀ ਵੈਬਸਾਈਟ ਵੇਖੋ
ਰੇਲਵੇ ਮੰਤਰਾਲੇ ਨੇ ਕਿਹਾ ਹੈ, "ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੇ ਤਾਜ਼ਾ ਅਪਡੇਟਾਂ ਲਈ ਆਰਆਰਬੀ ਦੀਆਂ ਅਧਿਕਾਰਤ ਵੈਬਸਾਈਟਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕਿਰਪਾ ਕਰਕੇ ਅਣਅਧਿਕਾਰਤ ਸਰੋਤਾਂ ਦੁਆਰਾ ਗੁੰਮਰਾਹ ਨਾ ਹੋਵੋ।"