ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਅੱਤਵਾਦ 'ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ 'ਚ ਨਾਮ ਲਏ ਬਿਨਾਂ ਗੁਆਂਢੀ ਦੇਸ਼ ਪਾਕਿਸਤਾਨ 'ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਮੰਗਲਵਾਰ ਨੂੰ ਯੂਐਨਐਸਸੀ ਦੀ ਖੁੱਲੀ ਬਹਿਸ 'ਚ ਮੁੰਬਈ ਧਮਾਕਿਆਂ ਤੋਂ ਲੈ ਕੇ ਅੱਤਵਾਦ ਨੂੰ ਪਨਾਹ ਦੇਣ ਤੱਕ ਪਾਕਿਸਤਾਨ ਦੇ ਦੋਹਰੇ ਚਰਿੱਤਰ ਦਾ ਪਰਦਾਫਾਸ਼ ਕੀਤਾ।
ਜੈਸ਼ੰਕਰ ਨੇ ਕਿਹਾ ਕਿ ਕੁਝ ਦੇਸ਼ ਅਜਿਹੇ ਹਨ ਜਿਥੇ ਅੱਤਵਾਦੀ ਵਿੱਤੀ ਮਾਮਲਿਆਂ ਵਿੱਚ ਜਾਂਚ ਅਤੇ ਤਕਨੀਕੀ ਕੁਸ਼ਲਤਾ ਦੀ ਘਾਟ ਹੈ, ਜਦਕਿ ਦੂਜੇ ਪਾਸੇ ਕੁਝ ਦੇਸ਼ ਅਜਿਹੇ ਹਨ ਜੋ ਅੱਤਵਾਦੀਆਂ ਦੀ ਸਭ ਤੋਂ ਸੁਰੱਖਿਅਤ ਪਨਾਹ ਬਣੇ ਹੋਏ ਹਨ। ਉਹ ਅੱਤਵਾਦ ਦਾ ਸਮਰਥਨ ਕਰਕੇ ਉਨ੍ਹਾਂ ਦੀ ਆਰਥਿਕ ਮਦਦ ਕਰ ਰਹੇ ਹਨ।
ਮੁੰਬਈ ਹਮਲੇ 'ਤੇ ਪਾਕਿਸਤਾਨ 'ਤੇ ਹਮਲਾ ਬੋਲਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ- ਅਸੀਂ 1993 ਦੇ ਮੁੰਬਈ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧਿਕ ਗਿਰੋਹ ਨੂੰ ਨਾ ਸਿਰਫ ਰਾਜ ਦੀ ਰੱਖਿਆ ਹੀ ਨਹੀਂ ਬਲਕਿ ਪੰਜ ਸਿਤਾਰਾ ਪਰਾਹੁਣਚਾਰੀ ਦੀਆਂ ਸਹੂਲਤਾਂ ਵੀ ਮਿਲਦੇ ਦੇਖਿਆ ਹੈ।
ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਕੀਤੀ ਜਾਰੀ, ਇਥੇ ਦੇਖੋ ਡੇਟਸ਼ੀਟ
ਉਨ੍ਹਾਂ ਕਿਹਾ- “ਸੰਯੁਕਤ ਰਾਸ਼ਟਰ ਦੀ ਪਾਬੰਦੀ ਦੇ ਤਹਿਤ ਲੋਕਾਂ ਅਤੇ ਸੰਗਠਨਾਂ ਦੇ ਨਾਮ ਸੂਚੀ 'ਚ ਸ਼ਾਮਲ ਕਰਨ ਅਤੇ ਬਾਹਰ ਕੱਢੇ ਜਾਣ ਦਾ ਕੰਮ ਨਿਰਪੱਖਤਾ ਨਾਲ ਹੋਣਾ ਚਾਹੀਦਾ ਹੈ। ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਦੇਸ਼ਾਂ 'ਚ ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਵਿਚਕਾਰ ਸਬੰਧ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ੋਰ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ”
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਵਿਦੇਸ਼ ਮੰਤਰੀ ਦਾ ਪਾਕਿਸਤਾਨ 'ਤੇ ਵੱਡਾ ਹਮਲਾ, ਮੁੰਬਈ ਧਮਾਕੇ 'ਚ ਸ਼ਾਮਿਲ ਲੋਕਾਂ ਨੂੰ ਦਿੱਤੀਆਂ ਫਾਈਵ ਸਟਾਰ ਸਹੂਲਤਾਂ
ਏਬੀਪੀ ਸਾਂਝਾ
Updated at:
12 Jan 2021 10:04 PM (IST)
ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਅੱਤਵਾਦ 'ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ 'ਚ ਨਾਮ ਲਏ ਬਿਨਾਂ ਗੁਆਂਢੀ ਦੇਸ਼ ਪਾਕਿਸਤਾਨ 'ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਮੰਗਲਵਾਰ ਨੂੰ ਯੂਐਨਐਸਸੀ ਦੀ ਖੁੱਲੀ ਬਹਿਸ 'ਚ ਮੁੰਬਈ ਧਮਾਕਿਆਂ ਤੋਂ ਲੈ ਕੇ ਅੱਤਵਾਦ ਨੂੰ ਪਨਾਹ ਦੇਣ ਤੱਕ ਪਾਕਿਸਤਾਨ ਦੇ ਦੋਹਰੇ ਚਰਿੱਤਰ ਦਾ ਪਰਦਾਫਾਸ਼ ਕੀਤਾ।
ਪੁਰਾਣੀ ਤਸਵੀਰ
- - - - - - - - - Advertisement - - - - - - - - -