ਪੰਜਾਬ 'ਚ ਸਕੂਲ ਖੋਲ੍ਹਣ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਨੂੰ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਲਈ ਡੇਟ ਸ਼ੀਟ ਜਾਰੀ ਕੀਤੀ ਹੈ। 10ਵੀਂ ਦੀਆਂ ਪ੍ਰੀਖਿਆਵਾਂ 9 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ 1 ਮਈ ਤੱਕ ਚੱਲਣਗੀਆਂ। ਜਦਕਿ 12ਵੀਂ ਦੀ ਪ੍ਰੀਖਿਆ 23 ਮਾਰਚ ਤੋਂ 27 ਅਪ੍ਰੈਲ ਤੱਕ ਚੱਲੇਗੀ। 10ਵੀਂ ਦੀਆਂ ਪ੍ਰੀਖਿਆਵਾਂ ਸਵੇਰ ਦੀ ਸ਼ਿਫਟ 'ਚ ਲਈਆਂ ਜਾਣਗੀਆਂ। ਇਸ ਦੇ ਨਾਲ ਹੀ 12 ਵੀਂ ਦੀ ਪ੍ਰੀਖਿਆ ਦੁਪਹਿਰ ਦੀ ਸ਼ਿਫਟ ਵਿੱਚ ਪੂਰੀ ਕੀਤੀ ਜਾਏਗੀ। ਇਕ ਪੇਪਰ ਲਈ ਤਿੰਨ ਘੰਟੇ ਦਿੱਤੇ ਹੋਣਗੇ।

ਵਿਦਿਆਰਥੀਆਂ ਨੂੰ ਓ ਐਮ ਆਰ ਸ਼ੀਟ ਭਰਨ ਅਤੇ ਪੇਪਰ ਪੜ੍ਹਨ ਲਈ 15 ਮਿੰਟ ਮਿਲਣਗੇ। ਇਸ ਦੇ ਨਾਲ ਹੀ ਅਪੰਗ ਵਿਦਿਆਰਥੀਆਂ ਨੂੰ ਹਰ ਘੰਟੇ ਦੇ ਬਾਅਦ ਵੀਹ ਮਿੰਟ ਵਾਧੂ ਦਿੱਤੇ ਜਾਣਗੇ। ਇਸ ਦੇ ਨਾਲ ਹੀ ਬੋਰਡ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰੀਖਿਆ 'ਚ ਕੋਵਿਡ ਦਿਸ਼ਾ ਨਿਰਦੇਸ਼ ਦੀ ਪਾਲਣਾ ਕੀਤੀ ਜਾਵੇਗੀ। ਪ੍ਰੀਖਿਆ ਨਾਲ ਸਬੰਧਤ ਅਧਿਕਾਰਤ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਉਥੇ ਸਿਲਾਈ-ਕਢਾਈ, ਪ੍ਰੀ-ਵੋਕੇਸ਼ਨਲ ਵਿਸ਼ੇ, ਐਨਐਸਕਿਊਐਫ ਵਿਸ਼ੇ ਲਈ ਪ੍ਰੀਖਿਆ ਦਾ ਸਮਾਂ ਦੋ ਘੰਟੇ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਵੈੱਬਸਾਈਟ 'ਤੇ ਵੀ ਡੇਟਸ਼ੀਟ ਅਪਲੋਡ ਕਰ ਦਿੱਤੀਆਂ ਹਨ।

12ਵੀਂ ਕਲਾਸ ਦੀ ਡੇਟਸ਼ੀਟ-





10ਵੀਂ ਦੀ ਪ੍ਰੀਖਿਆ ਦਾ ਪੂਰਾ ਸ਼ੈਡਿਊਲ-    

Education Loan Information:

Calculate Education Loan EMI