ਤੁਰਕੀ 'ਚ ਇਕ ਮੁਸਲਮਾਨ ਧਾਰਮਿਕ ਆਗੂ ਅਦਨਾਨ ਓਕਤਾਰ ਨੂੰ ਸੋਮਵਾਰ ਨੂੰ ਸੈਕਸ ਕਰਾਈਮ ਲਈ 1075 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਨਾਨ ਨੂੰ ਇਸਤਾਂਬੁਲ ਦੀ ਅਦਾਲਤ ਨੇ 10 ਵੱਖ-ਵੱਖ ਅਪਰਾਧਾਂ ਵਿੱਚ ਸਜ਼ਾ ਦਿੱਤੀ। ਇਹ ਖ਼ਬਰ ਉਥੋਂ ਦੇ ਸਥਾਨਕ ਮੀਡੀਆ ਨੇ ਦਿੱਤੀ ਹੈ। ਸਾਲ 2018 ਵਿੱਚ ਦੇਸ਼ ਭਰ ਵਿੱਚ ਛਾਪੇਮਾਰੀ ਕਰਦਿਆਂ ਓਕਤਾਰ ਦੇ ਦਰਜਨਾਂ ਮੰਨਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਲੋਕਾਂ ਨੂੰ ਕੱਟੜਪੰਥੀ ਚੀਜ਼ਾਂ ਬਾਰੇ ਸਿਖਾਉਂਦਾ ਸੀ, ਜਦਕਿ ਦੂਜੇ ਪਾਸੇ ਉਹ ਔਰਤਾਂ ਨੂੰ 'ਬਿੱਲੀਆਂ' ਕਹਿੰਦਾ ਸੀ।


ਪ੍ਰਾਈਵੇਟ ਐਨਟੀਵੀ ਦੀ ਰਿਪੋਰਟ ਦੇ ਅਨੁਸਾਰ ਅਦਨਾਨ ਟੀਵੀ ਸ਼ੋਅ ਵਿੱਚ ਇਨ੍ਹਾਂ ਔਰਤਾਂ ਨਾਲ ਡਾਂਸ ਕਰਦਾ ਸੀ ਜਿਨ੍ਹਾਂ ਦੀ ਪਲਾਸਟਿਕ ਸਰਜਰੀ ਹੋਈ ਸੀ। ਅਦਨਾਨ 'ਤੇ ਸੈਕਸ ਕਰਾਈਮ, ਨਾਬਾਲਿਗਾਂ ਦਾ ਯੌਨ ਸ਼ੋਸ਼ਣ, ਧੋਖਾਧੜੀ ਅਤੇ ਰਾਜਨੀਤਿਕ ਅਤੇ ਸੈਨਿਕ ਜਾਸੂਸੀ ਦਾ ਦੋਸ਼ ਲਗਾਇਆ ਗਿਆ ਹੈ। ਤਕਰੀਬਨ 236 ਲੋਕਾਂ ਖ਼ਿਲਾਫ਼ ਕੇਸ ਕੀਤਾ ਗਿਆ ਸੀ ਅਤੇ ਇਨ੍ਹਾਂ ਵਿੱਚੋਂ 78 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਮੁਸਲਿਮ ਧਾਰਮਿਕ ਆਗੂ ਨੇ ਪਿਛਲੇ ਸਾਲ ਦਸੰਬਰ ਵਿੱਚ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਸੀ ਕਿ ਉਸ ਦੀਆਂ ਲਗਭਗ 1000 ਗਰਲਫ੍ਰੈਂਡਸ ਹਨ। ਉਸ ਨੇ ਕਿਹਾ ਕਿ ਔਰਤਾਂ ਪ੍ਰਤੀ ਮੇਰੇ ਦਿਲ 'ਚ ਪਿਆਰ ਵੱਧ ਰਿਹਾ ਹੈ। ਪਿਆਰ ਮਨੁੱਖ ਦੀ ਵਿਸ਼ੇਸ਼ਤਾ ਹੈ ਇਹ ਇਕ ਮੁਸਲਮਾਨ ਦਾ ਗੁਣ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਸ ਨੇ ਕਿਹਾ - ਮੇਰੇ ਵਿੱਚ ਪਿਤਾ ਬਣਨ ਦੀ ਅਸਾਧਾਰਣ ਯੋਗਤਾ ਹੈ। ਇਕ ਔਰਤ ਨੇ ਸੁਣਵਾਈ ਦੌਰਾਨ ਦੱਸਿਆ ਕਿ ਅਦਨਾਨ ਨੇ ਉਸ ਨਾਲ ਅਤੇ ਹੋਰ ਔਰਤਾਂ ਨਾਲ ਕਈ ਵਾਰ ਯੌਨ ਸ਼ੋਸ਼ਣ ਕੀਤਾ।

ਕਿਸਾਨਾਂ ਨੂੰ ਖਾਲਿਸਤਾਨੀ ਕਹਿਣ 'ਤੇ ਸੁਪਰੀਮ ਕੋਰਟ ਸਾਹਮਣੇ ਕਸੂਤੀ ਫਸੀ ਮੋਦੀ ਸਰਕਾਰ, ਜੱਜ ਨੇ ਦਿੱਤਾ ਕੱਲ੍ਹ ਤੱਕ ਦਾ ਸਮਾਂ

ਬਹੁਤ ਸਾਰੀਆਂ ਔਰਤਾਂ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਰਭ ਨਿਰੋਧਕ ਦਵਾਈਆਂ ਖਾਣ ਲਈ ਮਜਬੂਰ ਕੀਤਾ ਗਿਆ। ਅਦਨਾਨ ਦੇ ਘਰ ਤੋਂ 69 ਹਜ਼ਾਰ ਜਨਮ ਨਿਰੋਧਕ ਗੋਲੀਆਂ ਮਿਲੀਆਂ। ਅਦਨਾਨ ਪਹਿਲੀ ਵਾਰ 1990 ਦੇ ਦਹਾਕੇ ਵਿੱਚ ਦੁਨੀਆ ਸਾਹਮਣੇ ਆਇਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ