ਸਦਨ ਵਿੱਚ ਬਿਕਰਮ ਮਜੀਠੀਆ ਨੇ ਸਾਫ਼ ਕੀਤਾ ਕਿ ਅਕਾਲੀ ਦਲ ਐਨਆਰਸੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਗਰਿਕ ਤੋਂ ਉਸ ਦੀ ਨਾਗਰਿਕਤਾ ਦਾ ਸਬੂਤ ਮੰਗਣਾ ਸਹੀ ਨਹੀਂ ਹੈ। ਅਕਾਲੀ ਦਲ ਇਸ ਦਾ ਡਟ ਕੇ ਵਿਰੋਧ ਕਰੇਗਾ।
ਇਸ ਦੇ ਨਾਲ ਹੀ ਬੀਜੇਪੀ ਦੀ ਭਾਈਵਾਲ ਪਾਰਟੀ ਸ਼ੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ 'ਚ ਸੀਏਏ ਖਿਲਾਫ ਪਾਸ ਕੀਤੇ ਮਤੇ ਦਾ ਵਿਰੋਧ ਕੀਤਾ। ਸਦਨ 'ਚ ਅਕਾਲੀ ਦਲ ਦੇ ਲੀਡਰ ਸ਼ਰਣਜੀਤ ਢਿੱਲੋਂ ਨੇ ਕਿਹਾ ਕਿ ਅਸੀਂ ਮੁਸਲਮਾਨਾਂ ਨੂੰ ਇਸ ਕਾਨੂੰਨ 'ਚ ਸ਼ਾਮਲ ਕਰਨ ਦੀ ਮੰਗ ਕਰਦੇ ਹਾਂ ਪਰ ਕਾਨੂੰਨ ਦੇ ਨਾਲ ਖੜ੍ਹੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਇਸ ਕਾਨੂੰਨ 'ਚ ਮੁਸਲਮਾਨਾਂ ਨੂੰ ਜੋੜਨ ਦੀ ਮੰਗ ਕਰਦੇ ਨਾਂ ਕੀ ਸੀਏਏ ਨੂੰ ਰੱਦ ਕਰਨ ਦੀ। ਸ਼ਰਨਜੀਤ ਨੇ ਕਿਹਾ ਕਿ ਰੱਦ ਕਰਨ ਨਾਲ ਜਿਨ੍ਹਾਂ ਨੂੰ ਪੰਜਾਬ 'ਚ ਫਾਇਦਾ ਮਿਲ ਰਿਹਾ ਹੈ, ਉਸ ਖਿਲਾਫ ਮਤਾ ਕਿਉਂ ਲਿਆਂਦਾ ਜਾਵੇ।