Sambit Patra Reaction on Congress Tweet: ਰਾਸ਼ਟਰੀ ਸਵੈ ਸੇਵਕ ਸੰਘ (RSS) ਦੇ ਪਹਿਰਾਵੇ ਨੂੰ ਲੈ ਕੇ ਕਾਂਗਰਸ ਦੇ ਵਿਵਾਦਤ ਟਵੀਟ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ। ਭਾਜਪਾ ਨੇਤਾ ਸੰਬਿਤ ਪਾਤਰਾ(Sambit Patra) ਨੇ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਨੂੰ 'ਅੱਗ  ਲਾਓ ਅੰਦੋਲਨ' ਕਰਾਰ ਦਿੱਤਾ ਹੈ। ਸੰਬਿਤ ਪਾਤਰਾ ਨੇ ਸਵਾਲ ਕੀਤਾ ਹੈ ਕਿ ਕਾਂਗਰਸ ਅੱਗ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ?


ਦਰਅਸਲ, ਅੱਜ ਕਾਂਗਰਸ (Congress) ਪਾਰਟੀ ਦੇ ਅਧਿਕਾਰਤ ਹੈਂਡਲ ਤੋਂ ਆਰਐੱਸਐੱਸ ਦੇ ਪਹਿਰਾਵੇ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ, ਜਿਸ ਵਿੱਚ ਇੱਕ ਖਾਕੀ ਹਾਫ ਪੈਂਟ ਨੂੰ ਇੱਕ ਪਾਸੇ ਤੋਂ ਸੜਦਾ ਦਿਖਾਇਆ ਗਿਆ ਹੈ। ਕੈਪਸ਼ਨ 'ਚ ਲਿਖਿਆ ਹੈ, ''ਕਦਮ-ਦਰ-ਕਦਮ, ਅਸੀਂ ਦੇਸ਼ ਨੂੰ ਨਫ਼ਰਤ ਦੀਆਂ ਜ਼ੰਜੀਰਾਂ ਅਤੇ ਭਾਜਪਾ-ਆਰਐੱਸਐੱਸ ਵੱਲੋਂ ਕੀਤੇ ਨੁਕਸਾਨ ਤੋਂ ਮੁਕਤ ਕਰਵਾ ਕੇ ਆਪਣੇ ਟੀਚੇ 'ਤੇ ਪਹੁੰਚਾਂਗੇ।'' ਤਸਵੀਰ 'ਚ ਲਿਖਿਆ ਹੈ, ''145  days more to go''


ਕੀ ਕਿਹਾ ਸੰਬਿਤ ਪਾਤਰਾ ਨੇ?


ਕਾਂਗਰਸ ਦੇ ਇਸ ਟਵੀਟ 'ਤੇ ਹਮਲਾ ਕਰਦੇ ਹੋਏ ਸੰਬਿਤ ਪਾਤਰਾ ਨੇ ਕਿਹਾ, ''ਰਾਹੁਲ ਗਾਂਧੀ ਜਿਸ ਤਰ੍ਹਾਂ ਭਾਰਤ ਜੋੜੋ ਦੇ ਨਾਂ 'ਤੇ ਨਫ਼ਰਤ ਫੈਲਾ ਰਹੇ ਹਨ, ਉਸ ਦਾ ਪਰਦਾਫਾਸ਼ ਭਾਜਪਾ ਨੇ ਕਰ ਦਿੱਤਾ ਹੈ। ਕਾਂਗਰਸ ਪਾਰਟੀ ਨੇ ਇੱਕ ਵਿਵਾਦਿਤ ਟਵੀਟ ਕੀਤਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਅਜੇ ਵੀ ਕੇਰਲਾ ਵਿੱਚ ਹੈ, ਕਿੰਨੇ ਸੰਘ ਵਰਕਰ ਮਾਰੇ ਗਏ ਹਨ ਅਤੇ ਹੋ ਮਰ ਰਹੇ ਹਨ। ਇਸ ਤਸਵੀਰ ਰਾਹੀਂ ਕਾਂਗਰਸ ਪਾਰਟੀ ਨੇ ਉੱਥੇ ਦੇ ਅੱਤਵਾਦੀਆਂ ਨੂੰ ਸੁਨੇਹਾ ਦਿੱਤਾ ਹੈ। ਕੀ ਇਹ ਭਾਰਤ ਜੋੜੋ ਹੈ? ਇਹ ਅੱਗ ਲਾਓ ਯਾਤਰਾ ਹੈ। ਕਾਂਗਰਸ ਪਾਰਟੀ ਨੇ ਪਹਿਲੀ ਵਾਰ ਅਜਿਹਾ ਟਵੀਟ ਨਹੀਂ ਕੀਤਾ, ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ 'ਚ ਦਿੱਤਾ ਭਾਸ਼ਣ - ਪੂਰੇ ਭਾਰਤ 'ਚ ਮਿੱਟੀ ਦਾ ਤੇਲ ਛਿੜਕਿਆ ਗਿਆ ਹੈ, ਬੱਸ ਇੱਕ ਤੀਲੀ ਦੀ ਲੋੜ ਹੈ, ਪੂਰਾ ਭਾਰਤ ਵਿੱਚ ਅੱਗ ਲੱਗ ਜਾਵੇਗੀ।


ਰਾਹੁਲ ਗਾਂਧੀ ਅਤੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਸੰਬਿਤ ਪਾਤਰਾ ਨੇ ਅੱਗੇ ਕਿਹਾ, 'ਕਿਸਾਨ ਕਾਨੂੰਨ ਬਾਰੇ ਵੀ ਉਨ੍ਹਾਂ ਕਿਹਾ ਸੀ ਕਿ ਅੱਗ ਲੱਗੇਗੀ। ਅਗਨੀਵੀਰ ਦੇ ਸਮੇਂ ਵੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਨੂੰ ਅੱਗ ਲਾ ਦੇਣੀ ਚਾਹੀਦੀ । ਉਹ ਅੱਗ ਨੂੰ ਇੰਨਾ ਪਿਆਰ ਕਿਉਂ ਕਰਦੇ ਹਨ? 5000 ਸਿੱਖਾਂ ਨੂੰ ਜਿਊਂਦਾ ਸਾੜ ਦਿੱਤਾ ਗਿਆ। ਤੁਹਾਡਾ ਪਰਿਵਾਰ ਵੀ ਅੱਗ ਨਾਲ ਪਿਆਰ ਕਰਦਾ ਹੈ। ਕੀ ਤੁਸੀਂ ਇਸ ਦੇਸ਼ ਵਿੱਚ ਹਿੰਸਾ ਚਾਹੁੰਦੇ ਹੋ? ਅੱਗ ਲਾਉਣਾ ਚਾਹੁੰਦੋ ਹੋ ? ਇਹ ਭਾਰਤ ਜੋੜੋ ਅੰਦੋਲਨ ਨਹੀਂ ਹੈ, ਇਹ ਭਾਰਤ ਤੋੜੋ ਅੰਦੋਲਨ ਹੈ ਤੇ ਅੱਗ ਲਾਓ ਅੰਦੋਲਨ ਹੈ। ਟਵੀਟ ਬਾਰੇ ਸੰਬਿਤ ਪਾਤਰਾ ਨੇ ਕਿਹਾ, "ਕਾਂਗਰਸ ਪਾਰਟੀ ਨੂੰ ਇਸ ਨੂੰ ਤੁਰੰਤ ਡਿਲੀਟ ਕਰਨਾ ਚਾਹੀਦਾ ਹੈ। ਭਾਰਤ ਮਾਤਾ ਨੂੰ ਗਾਲ੍ਹਾਂ ਕੱਢ ਕੇ ਉਹ ਕਹਿੰਦੇ ਹਨ ਕਿ ਉਹ ਮਾਂ ਹੈ ਜੋ ਬੀਮਾਰੀ ਦਿੰਦੀ ਹੈ।"