ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਅਗਲੀ ਰਣਨੀਤੀ ਤਿਆਰ ਕਰ ਲਈ ਹੈ। ਹੁਣ 15 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ 'ਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕਰੇਗਾ। 


 


ਇਸ ਤੋਂ ਬਾਅਦ 17 ਮਾਰਚ ਨੂੰ ਕਿਸਾਨ ਲੀਡਰਾਂ ਦੀ ਬੈਠਕ ਹੋਵੇਗੀ। 19 ਮਾਰਚ ਨੂੰ ਮੰਡੀ ਬਚਾਓ, ਖੇਤ ਬਚਾਓ ਹੋਵੇਗਾ। ਇਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ 'ਚ ਯੁਵਾ ਦਿਵਸ ਮਨਾਇਆ ਜਾਵੇਗਾ। ਤੇ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।


 


- 15 ਮਾਰਚ ਨੂੰ ਦੇਸ਼ਭਰ 'ਚ ਪੈਟਰੋਲ, ਗੈਸ, ਡੀਜ਼ਲ ਦੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ


- ਸਾਰੇ ਕਿਸਾਨ ਲੀਡਰਾਂ ਦੀ 17 ਮਾਰਚ ਨੂੰ ਮੀਟਿੰਗ।


-19 ਮਾਰਚ ਨੂੰ ਮੰਡੀ ਬਚਾਓ, ਖੇਤ ਬਚਾਓ।


- 23 ਮਾਰਚ ਨੂੰ ਭਗਤ ਸਿੰਘ ਦੀ ਯਾਦ ਵਿੱਚ ਯੁਵਕ ਦਿਵਸ।


- 26 ਮਾਰਚ ਨੂੰ ਭਾਰਤ ਬੰਦ ਨੇ ਸੱਦਾ।