ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਹੋਇਆ ਨਿਖੇਦੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਲੋਕ ਉਸ ਦੇ ਹੰਕਾਰ ਲਈ ਸਹੀ ਸਬਕ ਸਿਖਾਉਣਗੇ। ਐਸਕੇਐਮ ਨੇ ਕਿਹਾ ਕਿ ਭਾਜਪਾ - ਆਰਐਸਐਸ ਦੇ ਝੂਠੇ-ਰਾਸ਼ਟਰਵਾਦ ਦੇ ਉਲਟ, ਇਸ ਦੇਸ਼ ਦੇ ਕਿਸਾਨ ਸੱਚਮੁੱਚ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਵੱਕਾਰ ਦੀ ਰੱਖਿਆ ਲਈ ਸਮਰਪਿਤ ਹਨ।
ਐਸਕੇਐਮ ਨੇ ਇਸ ਤੱਥ ਦੀ ਨਿੰਦਾ ਕੀਤੀ ਕਿ ਸਰਕਾਰ ਸੰਸਦ ਵਿੱਚ ਬਿਨਾਂ ਕਿਸੇ ਸ਼ਰਮ ਦੇ ਸਵੀਕਾਰ ਕਰ ਰਹੀ ਸੀ ਕਿ ਉਨ੍ਹਾਂ ਕੋਲ ਉਨ੍ਹਾਂ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ ਜੋ ਚੱਲ ਰਹੇ ਅੰਦੋਲਨ ਵਿੱਚ ਸ਼ਹੀਦ ਹੋਏ ਹਨ। ਐਸਕੇਐਮ ਇਨ੍ਹਾਂ ਸ਼ਹੀਦ ਹੋਏ ਕਿਸਾਨਾਂ ਦੀ ਜਾਣਕਾਰੀ ਬਾਰੇ ਇੱਕ ਬਲਾੱਗ ਸਾਈਟ ਚਲਾ ਰਿਹਾ ਹੈ। ਜੇ ਸਰਕਾਰ ਪਰਵਾਹ ਕਰਦੀ ਹੈ, ਤਾਂ ਡੇਟਾ ਆਸਾਨੀ ਨਾਲ ਉਥੇ ਉਪਲਬਧ ਹੈ। ਐਸਕੇਐਮ ਨੇ ਕਿਹਾ, "ਇਹ ਉਹੀ ਬੇਰਹਿਮੀ ਹੈ ਜਿਸ ਨੇ ਹੁਣ ਤੱਕ ਲੋਕਾਂ ਦੀ ਜਾਨ ਲੈ ਲਈ ਹੈ"।
ਹਰਿਆਣਾ ਦੇ ਕਰਨਾਲ ਜ਼ਿਲੇ ਵਿਚ ਇੰਦ੍ਰੀ ਵਿਖੇ ਇਕ ਵੱਡੀ ਮਹਾਂ ਪੰਚਾਇਤ 'ਚ ਐਸਕੇਐਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਦੇ ਦਿਨ ਪੂਰੇ ਹੋ ਗਏ ਹਨ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਾਗ ਰਹੇ ਹਨ। ਸਰਕਾਰ ਦੀਆਂ ਵੱਖ ਵੱਖ ਕੋਸ਼ਿਸ਼ਾਂ ਦੇ ਬਾਵਜੂਦ ਵੱਖ-ਵੱਖ ਰਾਜਾਂ ਅਤੇ ਧਰਮਾਂ ਦੇ ਕਿਸਾਨਾਂ ਨੇ ਮਿਲ ਕੇ ਲੜਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ 'ਚ ਵੱਧ ਤੋਂ ਵੱਧ ਕਿਸਾਨਾਂ ਦੇ ਦਿੱਲੀ ਧਰਨਿਆਂ ਵਿਚ ਸ਼ਾਮਲ ਹੋਣ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ। ਇਹ ਸਿਰਫ ਸਮੇਂ ਦੀ ਗੱਲ ਹੈ ਕਿ ਸਰਕਾਰ ਨੂੰ ਸਾਡੀਆਂ ਸਾਰੀਆਂ ਮੰਗਾਂ ਮੰਨਣੀਆਂ ਪੈਣਗੀਆਂ.