Moh Punjabi Movie Trailer Out: ਪੰਜਾਬੀ ਫ਼ਿਲਮ ਇੰਡਸਟਰੀ (Punjabi Film Industry) ਲਈ ਸਾਲ 2022 ਭਾਗਾਂ ਵਾਲਾ ਚੜ੍ਹਿਆ ਹੈ। ਇਸ ਸਾਲ ਇੱਕ ਤੋਂ ਇੱਕ ਕਈ ਹਿੱਟ ਫ਼ਿਲਮਾਂ ਨਾਲ ਇੰਡਸਟਰੀ ਦੀ ਚੜ੍ਹਾਈ ਹੋਈ ਹੈ। ਇਸ ਸਭ ਦੌਰਾਨ ਇੱਕ ਹੋਰ ਗੱਲ ਜੋ ਦੇਖਣ ਨੂੰ ਮਿਲੀ ਹੈ, ਉਹ ਇਹ ਕਿ ਪੰਜਾਬੀ ਸਿਨੇਮਾ ਹੁਣ ਲੀਕ ਤੋਂ ਹਟ ਕੇ ਸੋਚ ਰਿਹਾ ਹੈ। ਜ਼ਿਆਦਾ ਤੋਂ ਜ਼ਿਆਦਾ ਲੀਕ ਤੋਂ ਹਟ ਕੇ ਫ਼ਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Continues below advertisement

ਇਸੇ ਦਰਮਿਆਨ ਇੱਕ ਹੋਰ ਪੰਜਾਬੀ ਫ਼ਿਲਮ ਆ ਰਹੀ ਹੈ। ਇਹ ਹੈ ਫ਼ਿਲਮ ਮੋਹ (Moh Punjabi Movie)। ਜਿਸ ਦਾ ਟਰੇਲਰ (Moh Punjabi Movie Trailer) ਅੱਜ ਯਾਨਿ 17 ਅਗਸਤ ਨੂੰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ `ਚ ਸਰਗੁਣ ਮਹਿਤਾ (Sargun Mehta) ਤੇ ਗੀਤਾਜ ਬਿੰਦਰੱਖੀਆ (Gitaj Bindrakhia) ਦੀ ਸ਼ਾਨਦਾਰ ਐਕਟਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਫ਼ਿਲਮ ਦੇ ਡਾਇਲੌਗਜ਼ ਗ਼ਜ਼ਬ ਹਨ। ਦੇਖੋ ਟਰੇਲਰ:

Continues below advertisement

ਦੱਸ ਦਈਏ ਕਿ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ, ਗੀਤਾਜ ਬਿੰਦਰੱਖੀਆ ਤੇ ਅਮਿਤ ਅੰਬੀ ਦੇ ਨਾਲ ਨਾਲ ਹੋਰ ਕਈ ਕਲਾਕਾਰ ਦਮਦਾਰ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਨੂੰ ਦਿੱਗਜ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਜਿਨ੍ਹਾਂ ਦੇ ਖਾਤੇ `ਚ ਕਿਸਮਤ ਤੇ ਸੁਫ਼ਨਾ ਵਰਗੀਆਂ ਮਾਸਟਰਪੀਸ ਫ਼ਿਲਮਾਂ ਜੁੜੀਆਂ ਹੋਈਆਂ ਹਨ । ਇੱਕ ਵਾਰ ਫ਼ਿਰ ਤੋਂ ਜਗਦੀਪ ਸਿੱਧੂ ਨੇ ਸਾਬਤ ਕਰ ਦਿਤਾ ਹੈ ਕਿ ਜੇ ਲੀਕ ਤੋਂ ਹਟ ਕੇ ਕੋਈ ਫ਼ਿਲਮ ਬਣਾਉਣੀ ਹੋਵੇ ਤਾਂ ਉਨ੍ਹਾਂ ਤੋਂ ਬੇਹਤਰੀਨ ਇੰਡਸਟਰੀ `ਚ ਕੋਈ ਹੈ ਹੀ ਨਹੀਂ। ਹੁਣ ਤੱਕ ਟਰੇਲਰ ਦੇਖ ਕੇ ਤਾਂ ਇੰਜ ਹੀ ਲੱਗ ਰਿਹਾ ਹੈ । ਬਾਕੀ ਫ਼ੈਸਲਾ ਤਾਂ 16 ਸਤੰਬਰ 2022 ਨੂੰ ਹੋਵੇਗਾ, ਜਦੋਂ ਫ਼ਿਲਮ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ । 

ਇਸ ਦੇ ਨਾਲ ਹੀ ਫ਼ਿਲਮ ਦੇ ਸਾਰੇ ਗੀਤ ਜਾਨੀ ਨੇ ਲਿਖੇ ਹਨ, ਜਦਕਿ ਗੀਤਾਂ ਨੂੰ ਸੰਗੀਤ ਬੀ ਪਰਾਕ ਨੇ ਦਿਤਾ ਹੈ । ਫ਼ਿਲਮ ਦੇ ਡਾਇਲੌਗਜ਼ ਸ਼ਿਵ ਤਰਸੇਮ ਸਿੰਘ, ਗੋਬਿੰਦ ਸਿੰਘ ਤੇ ਜਗਦੀਪ ਸਿੱਧੂ ਨੇ ਲਿਖੇ ਹਨ । ਇਹ ਫ਼ਿਲਮ 16 ਸਤੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ ।