ਲੁਧਿਆਣਾ: ਸਾਹਨੇਵਾਲ ਹਲਕਾ ਦੇ ਪਿੰਡ ਗੰਗੂ ਚੱਕ 'ਚ ਅੱਜ ਸਤਵਿੰਦਰ ਬਿੱਟੀ ਵਲੋਂ ਟਰੈਕਟਰਾਂ 'ਤੇ ਰੈਲੀ ਕੱਢੀ ਗਈ। ਇਸ ਮੌਕੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨ ਦੇ ਹਿੱਤ ਵਿੱਚ ਹੈ ਅਤੇ ਕਿਸਾਨ ਦੇ ਨਾਲ ਖੜ੍ਹੀ ਹੈ। ਸਤਵਿੰਦਰ ਬਿੱਟੀ ਨੇ ਕਿਹਾ ਕਿ ਮੋਦੀ ਚਾਹੁੰਦਾ ਹੈ ਕਿ ਬਾਹਰੋਂ ਬਾਹਰ ਵੱਡੇ ਘਰਾਨੇ ਕਿਸਾਨੀ 'ਤੇ ਕਬਜ਼ਾ ਕਰ ਲੈਣ। ਮੋਦੀ ਸਰਕਾਰ ਔਰੰਗਜੇਬ ਵਾਲੀਆਂ ਨੀਤੀਆਂ ਅਪਣਾ ਰਹੇ ਹਨ ਜੋ ਕਿ ਅਸੀਂ ਕਦੇ ਹੋਣ ਨਹੀਂ ਦੇਵਾਂਗੇ।


ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਐਨ ਡੀ ਏ ਨਾਲ ਪਹਿਲਾਂ ਹੀ ਨਾਤਾ ਤੋੜ ਲੈਂਦੀ ਜਿਸ ਸਮੇਂ ਇਹ ਆਰਡੀਨੈਂਸ ਲਿਆਂਦੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਕੋਲ 80  ਸੀਟਾਂ ਇਸ ਲਈ ਹਨ ਕਿਉਂਕਿ ਇਹ ਕਿਸਾਨ ਹਿੱਤ ਨੂੰ ਧਿਆਨ ਰੱਖਣ ਵਾਲੀ ਪਾਰਟੀ ਹੈ।


ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਚਾਹੇ ਕੋਈ ਵੀ ਲੜਾਈ ਹੋਵੇ, ਪੰਜਾਬ ਦੇ ਹਿੱਤਾਂ ਲਈ ਚਾਹੇ ਪਾਣੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਕੋਈ ਗੱਲ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਦੇ ਹਿੱਤਾਂ ਵਾਸਤੇ ਲੜਾਈ ਲੜਦੇ ਹਨ ਤੇ ਲੜਦੇ ਰਹਿਣਗੇ। ਇਸ ਮੌਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੂੰ ਇਹ ਕਾਲਾ ਬਿੱਲ ਵਾਪਸ ਲੈਣਾ ਚਾਹੀਦਾ ਹੈ  ਕਿਸਾਨ ਕਦੇ ਵੀ ਇਸ ਕਾਨੂੰਨ ਨੂੰ ਸਵੀਕਾਰ ਨਹੀਂ ਕਰਨਗੇ।