‘ਦ ਲਾਈਨ’ ਨਾਂ ਦਾ ਇਹ ਸ਼ਹਿਰ ਲਾਲ ਸਾਗਰ ਦੇ ਕੰਢੇ ਸਊਦੀ ਅਰਬ ਦਾ ਭਵਿੱਖ ਦਾ ਵਪਾਰਕ ਕੇਂਦਰ ਬਣੇਗਾ। ਐਤਵਾਰ 10 ਜਨਵਰੀ ਨੂੰ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਸ ਨਵੇਂ ਸ਼ਹਿਰ ‘ਦ ਲਾਈਨ’ ਦੀ ਲਾਂਚਿੰਗ ਦਾ ਐਲਾਨ ਕੀਤਾ।
ਤੇਲ ਪੱਖੋਂ ਖ਼ੁਸ਼ਹਾਲ ਦੇਸ਼ ਦੇ ਕ੍ਰਾਊਨ ਪ੍ਰਿੰਸ ਮੁਤਾਬਕ ਨਵੇਂ ਸ਼ਹਿਰ ‘ਦ ਲਾਈਨ’ ਵਿੰਚ ਨਾ ਤਾਂ ਕਾਰਾਂ ਹੋਣਗੀਆਂ, ਨਾ ਹੀ ਸੜਕਾਂ ਤੇ ਨਾ ਹੀ ਕੋਈ ਕਾਰਬਨ ਨਿਕਾਸੀ ਹੋਵੇਗੀ। ਇਸ ਵਿੱਚ 10 ਲੱਖ ਲੋਕ ਰਹਿ ਸਕਣਗੇ। ਇੱਥੇ ਸਕੂਲ, ਸਿਹਤ ਕੇਂਦਰ ਤੇ ਹਰਿਆਲੀ ਜਿਹੀਆਂ ਸਹੂਲਤਾਂ ਹੋਣਗੀਆਂ। ਸ਼ਹਿਰ ਦਾ ਨਿਰਮਾਣ ਇਸ ਵਰ੍ਹੇ ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਹੋ ਜਾਵੇਗਾ।
Anushka - Virat Welcome Baby: ਵਿਰਾਟ ਤੇ ਅਨੁਸ਼ਕਾ ਬਣੇ ਮਾਤਾ-ਪਿਤਾ, ਟਵਿੱਟਰ 'ਤੇ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ
ਨਿਓਮ ਨੇ ਇੱਕ ਬਿਆਨ ’ਚ ਕਿਹਾ ਕਿ ਤੇਜ਼ ਰਫ਼ਤਾਰ ਵਾਲੇ ਜਨਤਕ ਟ੍ਰਾਂਸਪੋਰਟ ਸਿਸਟਮ ਦੀ ਯੋਜਨਾ ਨਾਲ ਪੈਦਲ ਯਾਤਰਾ ਵਾਲੇ ਸ਼ਹਿਰ ਤੱਕ ਯਾਤਰਾ ’ਚ 20 ਮਿੰਟਾਂ ਤੋਂ ਵੱਧ ਨਹੀਂ ਲੱਗਣਗੇ। ਇਸ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵੀ ਅਹਿਮ ਭੂਮਿਕਾ ਹੋਵੇਗੀ। ਇਹ ਨਿਵਾਸੀਆਂ ਲਈ ਪ੍ਰਦੂਸ਼ਣ ਮੁਕਤ, ਸਿਹਤ ਤੇ ਵੱਧ ਸਥਾਈ ਵਾਤਾਵਰਣ ਮੁਹੱਈਆ ਕਰੇਗਾ।
ਸਊਦੀ ਅਰਬ ਦੇ ਉੱਤਰ ਪੱਛਮ ਸਥਿਤ ਨਿਓਮ ਪ੍ਰੋਜੈਕਟ ਉੱਤੇ ਲਗਭਗ 500 ਅਰਬ ਡਾਲਰ ਦਾ ਨਿਵੇਸ਼ ਹੋ ਰਿਹਾ ਹੈ। ਇਹ 26,500 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਵੇਗਾ। ਇਸ ਦੀਆਂ ਸਰਹੱਦਾਂ ਜਾਰਡਨ ਤੇ ਮਿਸਰ ਨੂੰ ਛੋਹਣਗੀਆਂ। ਇਹ ਸ਼ਹਿਰ 3.80 ਲੱਖ ਨਵੀਂਆਂ ਨੌਕਰੀਆਂ ਵੀ ਪੈਦਾ ਕਰੇਗਾ ਅਤੇ ਸਾਲ 2030 ਤੱਕ ਲਗਭਗ 48 ਅਰਬ ਡਾਲਰ ਸਊਦੀ ਦੀ ਜੀਡੀਪੀ ਵਿੱਚ ਆਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Car loan Information:
Calculate Car Loan EMI