ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਦੀ ਜਾਂਚ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜੇਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ (World Health Assembly) ਦੀ ਇੱਕ ਮੀਟਿੰਗ ਵਿੱਚ ਇਸਦਾ ਪ੍ਰਸਤਾਵ ਰੱਖਿਆ ਗਿਆ ਸੀ। 100 ਤੋਂ ਵੱਧ ਦੇਸ਼ਾਂ ਨੇ ਇਸ ਦਾ ਸਮਰਥਨ ਕਰਦਿਆਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਯਾਨੀ ਮਨੁੱਖੀ ਸਰੀਰ ਵਿਚ ਫੈਲੇ ਕੋਰੋਨਾ ਦੀ ਜਾਂਚ ਕੀਤੀ ਜਾਏਗੀ। ਇਸ ਦਾ ਮਤਲਬ ਹੈ ਕਿ ਚੀਨ 'ਤੇ ਦਬਾਅ ਵਧੇਗਾ। ਇਹ ਦੋਸ਼ ਹੈ ਕਿ ਚੀਨ (China) ਨੇ ਵਾਇਰਸ ਫੈਲਾਇਆ ਹੈ। ਪਾਸ ਕੀਤੇ ਮਤੇ ਮੁਤਾਬਕ ਵਿਸ਼ਵ ਸਿਹਤ ਸੰਗਠਨ (WHO) ਦੇ ਕੰਮਕਾਜ ਦੀ ਵੀ ਜਾਂਚ ਕੀਤੀ ਜਾਏਗੀ।
ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੋਰੋਨਾਵਾਇਰਸ ਸੰਕਰਮਣ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਇਹ ਵਾਇਰਸ ਚੀਨ ਦੇ ਬਾਹਰ ਵੀ ਤੇਜ਼ੀ ਨਾਲ ਫੈਲਿਆ ਅਤੇ ਹੁਣ ਤੱਕ ਦੋ ਲੱਖ ਤੋਂ ਵੱਧ ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ।
ਅਮਰੀਕਾ ਨੇ ਡਬਲਯੂਐਚਓ ‘ਤੇ ਖੁੱਲ੍ਹ ਕੇ ਦੋਸ਼ ਲਾਇਆ ਹੈ ਕਿ ਸੰਗਠਨ, ਕੋਰੋਨਾਵਾਇਰਸ ਦੇ ਮੁੱਦੇ ‘ਤੇ ਚੀਨ ਦੇ ਹੱਕ ਵਿੱਚ ਖੜਾ ਹੈ। ਅਜੇ ਕੱਲ੍ਹ ਹੀ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਯੂਐਚਓ ਨੂੰ ਅਗਲੇ 30 ਦਿਨਾਂ ਵਿਚ ਇਹ ਦਿਖਾਉਣ ਲਈ ਚੇਤਾਵਨੀ ਦਿੱਤੀ ਸੀ ਕਿ ਉਹ ਚੀਨ ਤੋਂ ਪ੍ਰਭਾਵਤ ਨਹੀਂ ਹੈ।
ਦੱਸ ਦਈਏ ਕਿ 18 ਮਈ ਨੂੰ ਭੇਜੇ ਇੱਕ ਪੱਤਰ ਵਿੱਚ ਟਰੰਪ ਨੇ ਦੋਸ਼ ਲਾਇਆ ਕਿ WHO ਵਾਇਰਸ ਦੀ ਸ਼ੁਰੂਆਤ ਬਾਰੇ ਸੁਤੰਤਰ ਜਾਂਚ ਦੀ ਇਜ਼ਾਜ਼ਤ ਲਈ ਚੀਨ ਨੂੰ ਜਨਤਕ ਤੌਰ ‘ਤੇ ਅਪੀਲ ਕਰਨ ਵਿੱਚ ਨਾਕਾਮਯਾਬ ਰਿਹਾ ਹੈ, ਇਸ ਦੇ ਬਾਵਜੂਦ ਇਸਦੀ ਆਪਣੀ ਐਮਰਜੈਂਸੀ ਕਮੇਟੀ ਨੇ ਇਸ ਦਾ ਸਮਰਥਨ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਵਿਸ਼ਵ ਸਿਹਤ ਅਸੈਂਬਲੀ ਨੇ ਦਿੱਤਾ ਚੀਨ ਨੂੰ ਝਟਕਾ, ਮਨੁੱਖੀ ਸਰੀਰ ਵਿੱਚ ਕੀਤੀ ਜਾਵੇਗੀ ਕੋਰੋਨਾਵਾਇਰਸ ਦੀ ਜਾਂਚ
ਏਬੀਪੀ ਸਾਂਝਾ
Updated at:
19 May 2020 08:31 PM (IST)
ਕਈ ਦੇਸ਼ਾਂ ਨੇ ਕੋਰੋਨਾ ਕਰਕੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਕੰਮਕਾਜ ਦੀ ਨਿਰਪੱਖ ਅਤੇ ਪੜਾਅਵਾਰ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮਨੁੱਖਾਂ ਵਿੱਚ ਕੋਰੋਨਾ ਤੱਕ ਪਹੁੰਚਣ ਲਈ ਜਾਂਚ ਦੀ ਭਾਲ ਕੀਤੀ ਜਾ ਰਹੀ ਹੈ।
- - - - - - - - - Advertisement - - - - - - - - -