ਨਵੀਂ ਦਿੱਲੀ: ਸ਼ਾਹੀਨ ਬਾਗ ਵਿਚ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਉੱਥੇ ਆਉਣ ਅਤੇ ਆਪਣੇ ਨਾਲ ਵੈਲੇਨਟਾਈਨ ਡੇਅ ਮਨਾਉਣ ਦਾ ਸੱਦਾ ਦਿੱਤਾ ਹੈ। ਪਿਛਲੇ ਸਾਲ 15 ਦਸੰਬਰ ਤੋਂ ਸੀਏਏ ਅਤੇ ਪ੍ਰਸਤਾਵਿਤ ਐਨਆਰਸੀ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰਾਂ ਨੇ ਮੋਦੀ ਲਈ ਇੱਕ 'ਲਵ ਸੌਂਗ' ਅਤੇ ਸਰਪ੍ਰਾਇਜ਼ ਗਿਫਟ ਵੀ ਪੇਸ਼ ਕਰਨਗੇ।


ਵਿਰੋਧ ਦੇ ਸਥਾਨ 'ਤੇ ਪੋਸਟਰ ਲਗਾਏ ਗਏ ਹਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਨ੍ਹਾਂ ਨੂੰ ਪ੍ਰਸਾਰਿਤ ਕੀਤਾ ਗਿਆ ਹੈ। ਇਸ 'ਚ ਲਿਖਿਆ ਹੈ, "ਪ੍ਰਧਾਨ ਮੰਤਰੀ ਮੋਦੀ, ਕਿਰਪਾ ਕਰਕੇ ਸ਼ਾਹੀਨ ਬਾਗ ਆਓ, ਆਪਣਾ ਤੋਹਫਾ ਹਾਸਲ ਕਰੋ ਅਤੇ ਸਾਡੇ ਨਾਲ ਗੱਲ ਕਰੋ।"

ਸ਼ਾਹੀਨ ਬਾਗ ਦੇ ਇੱਕ ਪ੍ਰਦਰਸ਼ਨਕਾਰੀ ਤਾਸੀਰ ਅਹਿਮਦ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣ ਜਾਂ ਕੋਈ ਹੋਰ, ਉਹ ਆ ਸਕਦੇ ਹਨ ਅਤੇ ਸਾਡੇ ਨਾਲ ਗੱਲ ਕਰ ਸਕਦੇ ਹਨ। ਜੇ ਉਹ ਸਾਨੂੰ ਸਮਝਾ ਦੇਣਗੇ ਕਿ ਜੋ ਹੋ ਰਿਹਾ ਹੈ ਉਹ ਸੰਵਿਧਾਨ ਦੇ ਵਿਰੁੱਧ ਨਹੀਂ ਹੈ, ਤਾਂ ਅਸੀਂ ਇਸ ਪ੍ਰਦਰਸ਼ਨ ਨੂੰ ਖ਼ਤਮ ਕਰ ਦਿਆਂਗੇ।"