ਪ੍ਰਆਗਰਾਜ: ਪਿਛਲੇ ਸਾਲ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੇ ਦੇਸ਼ ਵਿੱਚ ਹੜਕੰਪ ਮਚਾ ਦਿੱਤਾ ਸੀ। ਪੁਲਵਾਮਾ ਵੀ ਇੱਕ ਚੋਣ ਮੁੱਦਾ ਬਣਿਆ ਸੀ ਅਤੇ ਚੋਣਾਂ 'ਚ ਇਸਦਾ ਜ਼ਬਰਦਸਤ ਪ੍ਰਭਾਵ ਪਿਆ। ਉਸ ਸਮੇਂ ਹਮਲੇ 'ਚ ਸ਼ਹੀਦ ਹੋਏ ਸੈਨਿਕਾਂ ਬਾਰੇ ਵੱਡੇ ਐਲਾਨ ਕੀਤੇ ਗਏ, ਕਈ ਵਾਅਦੇ ਕੀਤੇ ਗਏ, ਪਰ ਸਿਪਾਹੀਆਂ ਦੀ ਸ਼ਹਾਦਤ ਦੇ ਨਾਂ 'ਤੇ ਵੋਟਾਂ ਲੈਣ ਤੋਂ ਬਾਅਦ ਜ਼ਿੰਮੇਵਾਰ ਲੋਕ ਇਨ੍ਹਾਂ ਵਾਅਦਿਆਂ ਨੂੰ ਭੁੱਲ ਗਏ।
ਪ੍ਰਯਾਗਰਾਜ ਦੇ ਸ਼ਹੀਦ ਮਹੇਸ਼ ਯਾਦਵ ਦੇ ਪਰਿਵਾਰ ਨੂੰ ਅੱਜ ਤੱਕ ਨਾ ਤਾਂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਕੋਈ ਸਰਕਾਰੀ ਨੌਕਰੀ ਮਿਲੀ ਹੈ। ਨਾ ਤਾਂ ਕੋਈ ਬੁੱਤ, ਨਾ ਸੜਕ ਬਣਾਈ ਗਈ ਅਤੇ ਨਾ ਹੀ ਸ਼ਹੀਦ ਦੇ ਸਨਮਾਨ 'ਚ ਕੋਈ ਸਕੂਲ ਖੋਲ੍ਹਿਆ ਗਿਆ। ਸ਼ਹੀਦ ਦੇ ਬੱਚੇ ਹੁਣ ਹਜ਼ਾਰਾਂ ਰੁਪਏ ਫੀਸ ਦੇ ਕੇ ਪੜ੍ਹਨ ਲਈ ਮਜਬੂਰ ਹਨ।
ਸ਼ਹੀਦ ਪਰਿਵਾਰ ਨਾਲ ਕਈ ਵਾਅਦੇ ਕੀਤੇ ਗਏ ਸੀ:
ਅੰਤਮ ਰਸਮਾਂ ਤੋਂ ਪਹਿਲਾਂ, ਮਹੇਸ਼ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, ਹਾਈਵੇ ਤੋਂ ਮਕਾਨ ਤਕ ਪੱਕੀ ਸੜਕ ਬਣਾਉਣ, ਘਰ ਦੇ ਨੇੜੇ ਹੈਂਡਪੰਪ ਲਗਾਏ ਜਾਣ, ਬੱਚਿਆਂ ਨੂੰ ਮੁਫਤ ਸਿੱਖਿਆ, ਪਤਨੀ ਨੂੰ ਪੈਨਸ਼ਨ, ਖੇਤੀ ਲਈ ਡੇਢ ਏਕੜ ਜ਼ਮੀਨ ਦੀ ਗ੍ਰਾਂਟ ਦੇਣ ਸਣੇ ਮਹੇਸ਼ ਦੇ ਸਨਮਾਨ 'ਚ ਪਿੰਡ ਵਿਚ ਇੱਕ ਬੁੱਤ ਸਥਾਪਿਤ ਕਰਨ ਜਿਹੇ ਕਈ ਵਾਅਦੇ ਕੀਤੇ ਗਏ ਸੀ, ਪਰ ਅੱਜ ਤਕ ਕੋਈ ਮਦਦ ਨਹੀ ਕੀਤੀ ਗਈ।
ਹਰ ਕੋਈ ਹੱਟ ਰਿਹਾ ਹੈ ਪਿੱਛੇ:
ਸ਼ਹੀਦ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਇੱਕ ਸਾਲ ਵਿੱਚ ਸਾਰੇ ਜਿੰਮੇਵਾਰ ਵਿਅਕਤੀਆਂ ਦੇ ਘਰਾਂ ਅਤੇ ਦਫਤਰਾਂ 'ਚ ਕਈ ਚੱਕਰ ਲਗਾਏ, ਪਰ ਜਾਂ ਤਾਂ ਕੋਈ ਮਿਲਿਆ ਨਹੀਂ ਅਤੇ ਜਾਂ ਹੁਣ ਸਾਰੇ ਪਿੱਛੇ ਹੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਬਰਸੀ ਦੇ ਮੱਦੇਨਜ਼ਰ ਨਮ ਅੱਖਾਂ ਨਾਲ ਮਰਮ-ਵਰਤ ਦਾ ਐਲਾਨ ਕੀਤਾ ਹੈ ਕਿ ਜੇ ਜ਼ਿੰਮੇਵਾਰ ਲੋਕ ਇੱਕ ਮਹੀਨੇ 'ਚ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੇ ਤਾਂ ਉਹ 15 ਮਾਰਚ ਤੋਂ ਲਖਨਉ 'ਚ ਮੁੱਖ ਮੰਤਰੀ ਦਫਤਰ ਦੇ ਬਾਹਰ ਮਰਨ ਵਰਤ ‘ਤੇ ਜਾਣ ਲਈ ਮਜਬੂਰ ਹੋਣਗੇ।
ਸਿਸਟਮ ਤੋਂ ਹਾਰਿਆ ਪੁਲਵਾਮਾ ਸ਼ਹੀਦ ਦਾ ਪਰਿਵਾਰ, ਸਾਲ ਤੋਂ ਨਹੀਂ ਮਿਲੀ ਕੋਈ ਮਦਦ, ਮਰਨ ਵਰਤ ਦੀ ਦਿੱਤੀ ਧਮਕੀ
ਏਬੀਪੀ ਸਾਂਝਾ
Updated at:
14 Feb 2020 10:54 AM (IST)
ਬਰਸੀ ਦੇ ਮੌਕੇ 'ਤੇ ਮਹੇਸ਼ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਨਾ ਹੋਣ 'ਤੇ ਅਫ਼ਸੋਸ ਹੈ, ਨਾਲ ਹੀ ਸਰਕਾਰੀ ਪ੍ਰਣਾਲੀ ਦੀ ਬੇਰੁਖੀ ਅਤੇ ਉਦਾਸੀਨਤਾ ਦੀ ਨਾਰਾਜ਼ਗੀ ਵੀ ਹੈ।
- - - - - - - - - Advertisement - - - - - - - - -