ਗੁਨਾ: ਮੱਧ ਪ੍ਰਦੇਸ਼ ਦੇ ਗੁਨਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪ੍ਰਸ਼ਾਸਨ ਨੇ ਕਰਜ਼ੇ 'ਚ ਡੁੱਬੇ ਕਿਸਾਨ ਦੀ ਫਸਲ 'ਤੇ ਬੁਲਡੋਜ਼ਰ ਚਲਾ ਦਿੱਤਾ। ਆਪਣੇ ਖੇਤਾਂ ਨੂੰ ਬਚਾਉਣ ਦੀ ਫਰਿਆਦ ਕਰਦੇ ਕਿਸਾਨ ਪਰਿਵਾਰ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ। ਫਸਲ ਬਰਬਾਦ ਹੋਣ ਤੇ ਕਰਜ਼ਾ ਨਾ ਅਦਾ ਕਰ ਪਾਉਣ ਦੀ ਸਥਿਤੀ 'ਚ ਕਿਸਾਨ ਜੋੜੀ ਸਦਮੇ ਵਿੱਚ ਕੀਟਨਾਸ਼ਕ ਪੀ ਗਈ। ਇਸ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਰਵੱਈਆ ਵੇਖੋ ਕਿ ਕਿਸਾਨ ਜੋੜੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਘਟਨਾ ਗੁਨਾ ਦੀ ਹੈ ਜਿਥੇ ਹਾਲ ਹੀ ਵਿੱਚ ਕਾਂਗਰਸ ਦੇ ਨੇਤਾ ਰਹੇ ਜੋਤੀਰਾਦਿੱਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਲ ਹੋਏ ਸੀ। ਅਜਿਹੀ ਸਥਿਤੀ ਵਿੱਚ ਲੋਕਾਂ ਨੇ ਸ਼ਿਵਰਾਜ ਸਰਕਾਰ ਤੇ ਜੋਤੀਰਾਦਿੱਤਿਆ ਸਿੰਧੀਆ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜੋਤੀਰਾਦਿੱਤਿਆ ਸਿੰਧੀਆ ਨੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ। ਖੇਤਰ ਦੇ ਡੀਐਮ,ਐਸ  ਐਸਪੀ, ਗੁਨਾ ਰੇਂਜ ਦੇ ਆਈਜੀ  ਰਾਜਾ ਬਾਬੂ ਨੂੰ ਹਟਾ ਦਿੱਤਾ ਗਿਆ। ਪੁਲਿਸ ਪੁਲਿਸ 'ਚ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਤੇ ਕਾਂਸਟੇਬਲ ਦੀਆਂ 4,849 ਪੋਸਟਾਂ ਖਤਮ ਵਿਰੋਧੀ ਧਿਰ ਨੇ ਇਸ ਘਟਨਾ ‘ਤੇ ਸ਼ਿਵਰਾਜ ਸਰਕਾਰ ਨੂੰ ਘੇਰਿਆ: ਦਲਿਤ ਕਿਸਾਨ ਪਰਿਵਾਰ 'ਤੇ ਪੁਲਿਸ ਅੱਤਿਆਚਾਰਾਂ ਕਾਰਨ ਵਿਰੋਧੀ ਧਿਰ ਨੇ ਸ਼ਿਵਰਾਜ ਸਰਕਾਰ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ। ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵੀ ਇਸ ਦਾ ਵਿਰੋਧ ਕਰਦਿਆਂ ਟਵੀਟ ਕੀਤਾ।
ਕਾਂਗਰਸ ਤੋਂ ਇਲਾਵਾ ਬਸਪਾ ਮੁਖੀ ਮਾਇਆਵਤੀ ਨੇ ਵੀ ਭਾਜਪਾ ਨੂੰ ਘੇਰਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ