ਨਵੀਂ ਦਿੱਲੀ: ਅੱਜ ਲਗਾਤਾਰ 61ਵੇਂ ਦਿਨ ਵੀ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਇਸੇ ਦੌਰਾਨ ਅੱਜ ਕਿਸਾਨਾਂ ਦੀ ਹਮਾਇਤ 'ਚ ਆਜ਼ਾਦ ਮੈਦਾਨ 'ਚ ਕਿਸਾਨਾਂ ਦੀ ਰੈਲੀ ਕੀਤੀ ਗਈ। ਇਸ ਰੈਲੀ 'ਚ ਪਹੁੰਚੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ, “ਮਹਾਰਾਸ਼ਟਰ ਦੇ ਇਤਿਹਾਸ ਵਿੱਚ ਅਜਿਹਾ ਕੋਈ ਰਾਜਪਾਲ ਨਹੀਂ ਮਿਲਿਆ ਹੈ। ਕਿਸਾਨ ਅੱਜ ਮੁੰਬਈ ਵਿੱਚ ਹਨ ਪਰ ਰਾਜਪਾਲ ਗੋਆ ਚਲੇ ਗਏ ਹਨ। ਰਾਜਪਾਲ ਕੋਲ ਕੰਗਨਾ ਰਣੌਤ ਨੂੰ ਮਿਲਣ ਦਾ ਸਮਾਂ ਹੈ ਪਰ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ।''
ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਵਿਕਰੀ 'ਤੇ ਪਿਆ ਅਸਰ, ਵਧੀ ਮੰਗ, ਕੰਪਨੀਆਂ ਕੋਲ ਪਈ ਘਾਟ
ਪਵਾਰ ਨੇ ਕਿਹਾ ਕਿ ਮੁੰਬਈ ਸ਼ਹਿਰ ਦੇਸ਼ ਦਾ ਇਕ ਮਹੱਤਵਪੂਰਨ ਸ਼ਹਿਰ ਹੈ, ਆਜ਼ਾਦੀ ਸੰਗਰਾਮ 'ਚ ਮੁੰਬਈ ਦੀ ਵੀ ਅਹਿਮ ਭੂਮਿਕਾ ਸੀ। ਇਹ ਲੜਾਈ ਸੌਖੀ ਨਹੀਂ ਹੈ। ਜਿਨ੍ਹਾਂ ਦੇ ਹੱਥਾਂ 'ਚ ਸਰਕਾਰ ਹੈ, ਉਨ੍ਹਾਂ ਨੂੰ ਕਿਸਾਨੀ ਦੀ ਕੋਈ ਚਿੰਤਾ ਨਹੀਂ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਰ ਪੀਐਮ ਮੋਦੀ ਨੇ ਕਿਸਾਨਾਂ ਦੀ ਖ਼ਬਰ ਵੀ ਨਹੀਂ ਲਈ।
ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ, “ਕਾਨੂੰਨ 'ਤੇ 2003 ਵਿੱਚ ਚਰਚਾ ਸ਼ੁਰੂ ਹੋਈ ਸੀ। ਜਦੋਂ ਸਾਡੀ ਸਰਕਾਰ ਆਈ, ਮੈਂ ਖੇਤੀਬਾੜੀ ਮੰਤਰੀ ਸੀ, ਮੈਂ ਖ਼ੁਦ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। ਉਸ ਤੋਂ ਬਾਅਦ ਭਾਜਪਾ ਦੀ ਸਰਕਾਰ ਆਈ, ਉਨ੍ਹਾਂ ਨੇ ਇਸ ਕਾਨੂੰਨ 'ਤੇ ਵਿਚਾਰ ਵਟਾਂਦਰੇ ਨਹੀਂ ਕੀਤੇ ਅਤੇ ਕਾਨੂੰਨ ਨੂੰ ਪਾਸ ਕੀਤਾ।
ਕੈਪਟਨ ਨੇ ਰੱਖਿਆ ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਯਾਦਗਾਰੀ ਪਾਰਕ ਦਾ ਨੀਂਹ ਪੱਥਰ, ਚੰਨੀ ਨੂੰ ਦਿੱਤਾ ਇਹ ਨਿਰਦੇਸ਼
ਉਨ੍ਹਾਂ ਕਿਹਾ, “ਗੁਲਾਮ ਨਬੀ ਆਜ਼ਾਦ (ਕਾਂਗਰਸੀ ਆਗੂ) ਨੇ ਇਹ ਵੀ ਕਿਹਾ ਕਿ ਗੱਲਬਾਤ ਕਿਸਾਨਾਂ ਦੇ ਹਿੱਤ ਲਈ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਨੇ ਸਿਲੈਕਟ ਕਮੇਟੀ ਨੂੰ ਬਿੱਲ ਭੇਜਣ ਦੀ ਬੇਨਤੀ ਕੀਤੀ ਪਰ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨਾਂ ਖ਼ਿਲਾਫ਼ ਬੋਲਣ ਵਾਲੀ ਕੰਗਨਾ ਦੀ ਰਾਜਪਾਲ ਨਾਲ ਮੁਲਾਕਾਤ 'ਤੇ ਸ਼ਰਦ ਪਵਾਰ ਨੇ ਲਾਇਆ ਨਿਸ਼ਾਨਾ, ਕਹੀ ਵੱਡੀ ਗੱਲ
ਏਬੀਪੀ ਸਾਂਝਾ
Updated at:
25 Jan 2021 05:10 PM (IST)
ਅੱਜ ਲਗਾਤਾਰ 61ਵੇਂ ਦਿਨ ਵੀ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਇਸੇ ਦੌਰਾਨ ਅੱਜ ਕਿਸਾਨਾਂ ਦੀ ਹਮਾਇਤ 'ਚ ਆਜ਼ਾਦ ਮੈਦਾਨ 'ਚ ਕਿਸਾਨਾਂ ਦੀ ਰੈਲੀ ਕੀਤੀ ਗਈ। ਇਸ ਰੈਲੀ 'ਚ ਪਹੁੰਚੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ ਨਿਸ਼ਾਨਾ ਬਣਾਇਆ।
- - - - - - - - - Advertisement - - - - - - - - -