ਲਾਹੌਰ: ਭਾਰਤ-ਪਾਕਿ ਸਰਹੱਦ 'ਤੇ ਵੱਧ ਰਹੇ ਤਣਾਅ ਦਰਮਿਆਨ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਲੀਡਰ ਸ਼ਤਰੂਘਨ ਸਿਨ੍ਹਾ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਆਗੂਆਂ ਨੇ ਸਰਹੱਦ 'ਤੇ ਸ਼ਾਂਤੀ ਦੇ ਮੁੱਦੇ 'ਤੇ ਗੱਲ ਕੀਤੀ। ਪਾਕਿਸਤਾਨੀ ਰਾਸ਼ਟਰਪਤੀ ਦੇ ਟਵਿਟਰ ਹੈਂਡਲ ਮੁਤਾਬਕ ਸ਼ਤਰੂਘਨ ਸਿਨ੍ਹਾਂ ਨੇ ਕਸ਼ਮੀਰ 'ਚ 200 ਤੋਂ ਵੱਧ ਦਿਨਾਂ ਤੱਕ ਲਾਕਡਾਉਨ 'ਤੇ ਰਾਸ਼ਟਰਪਤੀ ਦੀ ਚਿੰਤਾ ਦਾ ਸਮਰਥਨ ਕੀਤਾ।


ਸਿਨ੍ਹਾ ਪਾਕਿਸਤਾਨੀ ਉਦਯੋਗਪਤੀ ਮਿਆਨ ਅਸਦ ਅਹਿਸਾਨ ਦੇ ਵਿਆਹ 'ਚ ਸ਼ਾਮਲ ਹੋਣ ਲਈ ਲਾਹੌਰ ਪਹੁੰਚੇ। ਸਿਨ੍ਹਾ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਪਾਕਿਸਤਾਨੀ ਸਟਾਰ ਰੀਮਾ ਖਾਨ ਦੇ ਵਿਆਹ ਸਮਾਗਮ 'ਚ ਕਵਾਲੀਆਂ ਦਾ ਆਨੰਦ ਮਾਣ ਰਹੇ ਹਨ।


ਇਸ ਤੋਂ ਪਹਿਲਾਂ ਸਿਨ੍ਹਾ ਨੇ ਟਵੀਟ ਕਰ ਆਪਣੀ ਇਸ ਯਾਤਰਾ ਨੂੰ ਪੂਰੀ ਤਰ੍ਹਾਂ ਨਿੱਜੀ ਦੱਸਿਆ। ਸਿਨ੍ਹਾ ਨੇ ਲਿਖਿਆ ਸੀ ਕਿ ਇਹ ਯਾਤਰਾ ਪੂਰੀ ਤਰ੍ਹਾਂ ਨਾਲ ਨਿੱਜੀ ਹੈ। ਇਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ।