ਸ਼ਿਰਡੀ: ਮਹਾਰਾਸ਼ਰ ਦੇ ਸ਼ਿਰਡੀ 'ਚ ਸਾਈ ਬਾਬਾ ਦੇ ਜਨਮ ਸਥਾਨ ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਦੇਰ ਰਾਤ 12 ਵਜੇ ਤੋਂ ਗ੍ਰਾਮ ਸਭਾ ਨੇ ਸ਼ਿਰਡੀ ਸ਼ਹਿਰ ਬੰਦ ਕਰ ਦਿੱਤਾ ਹੈ। ਹਾਲਾਂਕਿ ਸਾਈ ਬਾਬਾ ਮੰਦਿਰ ਦੇ ਟਰੱਸ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬੰਦ ਦੇ ਬਾਵਜੂਦ ਮੰਦਿਰ ਖੁਲ੍ਹਿਆ ਰਹੇਗਾ। ਦੇਸ਼ ਭਰ 'ਚੋਂ ਲੱਖਾਂ ਸ਼ਰਧਾਲੂ ਸ਼ਿਰਡੀ ਸਥਿਤ ਸਾਈ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ।
ਕੁੱਝ ਭਗਤਾਂ ਦਾ ਮੰਨਣਾ ਹੈ ਕਿ ਸ਼ਿਰਡੀ ਉਨ੍ਹਾਂ ਦਾ ਜਨਮ ਸਥਾਨ ਹੈ। ਸ਼ਿਰਡੀ ਹੀ ਉਨ੍ਹਾਂ ਦੀ ਕਰਮਭੂਮੀ ਹੈ ਤੇ ਇੱਥੇ ਹੀ ਉਨ੍ਹਾਂ ਦੇਹ ਤਿਆਗੀ ਸੀ। ਉੱਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਉਨ੍ਹਾਂ ਦਾ ਜਨਮ ਸਥਾਨ ਸਿਰਡੀ ਨੂੰ ਨਹੀਂ ਮੰਨਦੇ। ਇੰਨ੍ਹਾਂ 'ਚੋਂ ਇੱਕ ਹਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਦਵ ਠਾਕਰੇ।
ਉੱਦਵ ਠਾਕਰੇ ਦੇ ਇੱਕ ਬਿਆਨ ਤੋਂ ਬਾਅਦ ਇਹ ਸਾਰਾ ਮਾਮਲਾ ਭੱਖ ਗਿਆ। ਉਨ੍ਹਾਂ ਕਿਹਾ ਸੀ ਕਿ, "ਪਰਬਨੀ ਜ਼ਿਲ੍ਹੇ ਦੇ ਨਜ਼ਦੀਕ ਪਾਥਰੀ ਪਿੰਡ 'ਚ ਸਾਈ ਬਾਬਾ ਦੇ ਜਨਮ ਸਥਾਨ 'ਤੇ 100 ਕਰੋੜ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਪਾਥਰੀ ਪਿੰਡ 'ਚ ਇਸ ਪ੍ਰੋਜੈਕਟ 'ਤੇ ਕੰਮ ਕੀਤਾ ਜਾਵੇਗਾ।"
ਇਸ ਵਿਵਾਦ 'ਤੇ ਏਬੀਪੀ ਨਿਊਜ਼ ਨੇ ਸ਼ਿਵ ਸੈਨਾ ਦੇ ਮੰਤਰੀ ਅਬਦੁਲ ਸੱਤਾਰ ਨਾਲ ਗੱਲ-ਬਾਤ ਕੀਤੀ। ਸੱਤਾਰ ਨੇ ਇਹ ਸਾਫ਼ ਕੀਤਾ ਕਿ ਉੱਦਵ ਨੇ ਅਜਿਹਾ ਬਿਆਨ ਕਿਉਂ ਦਿੱਤਾ ਹੈ। ਉਨ੍ਹਾਂ ਕਿਹਾ ਕਿ, "ਸਾਈ ਬਾਬਾ ਦੇ ਜਨਮ ਸਥਾਨ ਪਾਥਰੀ ਨੂੰ ਸਰਕਾਰ ਵਲੋਂ ਜੋ ਫੰਡ ਦੇਣ ਦੀ ਗੱਲ ਹੋਈ ਹੈ ਉਸ 'ਤੇ ਬਕਾਇਦਾ ਮੀਟਿੰਗ ਹੋਈ। ਉਸ ਮੀਟਿੰਗ 'ਚ ਮੈਂ ਵੀ ਮੌਜੂਦ ਸੀ। ਮੁੱਖ ਮੰਤਰੀ ਨੂੰ ਕਾਗਜ਼ਾਂ ਸਮੇਤ ਦੱਸਿਆ ਗਿਆ ਹੈ ਕਿ ਸਾਈ ਬਾਬਾ ਦਾ ਅਸਲੀ ਜਨਮ ਸਥਾਨ ਪਰਬਨੀ ਦੇ ਪਾਥਰੀ ਪਿੰਡ 'ਚ ਹੋਇਆ ਸੀ। ਇਸੇ ਦੇ ਆਧਾਰ 'ਤੇ ਸਰਕਾਰ ਵਲੋਂ ਪਿੰਡ ਦੇ ਵਿਕਾਸ ਲਈ ਮਦਦ ਕੀਤੀ ਜਾ ਰਹੀ ਹੈ।
ਸਾਈ ਬਾਬਾ ਦੇ ਜਨਮ ਅਸਥਾਨ ਨੂੰ ਲੈ ਕੈ ਭੱਖਿਆ ਵਿਵਾਦ, ਸ਼ਿਰਡੀ ਸ਼ਹਿਰ ਹੋਇਆ ਬੰਦ
ਏਬੀਪੀ ਸਾਂਝਾ
Updated at:
19 Jan 2020 11:19 AM (IST)
ਦੇਰ ਰਾਤ 12 ਵਜੇ ਤੋਂ ਗ੍ਰਾਮ ਸਭਾ ਨੇ ਸ਼ਿਰਡੀ ਸ਼ਹਿਰ ਬੰਦ ਕਰ ਦਿੱਤਾ ਹੈ। ਹਾਲਾਂਕਿ ਸਾਈ ਬਾਬਾ ਮੰਦਿਰ ਦੇ ਟਰੱਸ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬੰਦ ਦੇ ਬਾਵਜੂਦ ਮੰਦਿਰ ਖੁਲ੍ਹਿਆ ਰਹੇਗਾ।
- - - - - - - - - Advertisement - - - - - - - - -