ਕੋਲੰਬੀਆ ਵਿੱਚ ਇੱਕ ਟੀਵੀ ਐਂਕਰ 'ਤੇ ਸਟੂਡੀਓ ਸੈੱਟ ਡਿੱਗ ਗਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਹ ਹਾਦਸਾ ਈਐਸਪੀਐਨ ਐਫਸੀ ਰੇਡੀਓ ਦੇ ਪ੍ਰਸਾਰਨ ਦੌਰਾਨ ਹੋਇਆ। ਈਐਸਪੀਐਨ ਕੋਲੰਬੀਆ ਦੇ ਪੱਤਰਕਾਰ, ਕਾਰਲੋਸ ਆਰਡੂਜ਼ ਦੇ ਇਸ ਹਾਦਸੇ 'ਚ ਕੋਈ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ। ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ।
ਬਾਅਦ ਵਿੱਚ ਸਪੋਰਟਸ ਐਂਕਰ ਨੇ ਦੱਸਿਆ ਕਿ ਉਸ ਨੂੰ ਸਿਰਫ ਨੱਕ 'ਤੇ ਹਲਕੀ ਜਹੀ ਸੱਟ ਲੱਗੀ ਹੈ ਤੇ ਉਹ ਠੀਕ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਟੂਡੀਓ 'ਚ ਹੋਰ ਵੀ ਲੋਕ ਬੈਠੇ ਹਨ, ਪਰ ਉਨ੍ਹਾਂ 'ਚ ਹੋਰ ਸਭ ਠੀਕ ਹਨ।
ਕਾਰਲੋਸ ਆਰਡੂਜ਼ ਨੇ ਸਪੈਨਿਸ਼ ਵਿਚ ਟਵੀਟ ਕੀਤਾ ਕਿ, “ਉਹ ਲੋਕ ਜਿਨ੍ਹਾਂ ਨੇ ਮੈਨੂੰ ਕੱਲ੍ਹ ਰਾਤ ਹੋਏ ਇਸ ਹਾਦਸੇ ਬਾਰੇ ਪੁੱਛਿਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਇਸ ਲਈ ਰੱਬ ਦਾ ਸ਼ੁਕਰੀਆ। ਮੈਡੀਕਲ ਜਾਂਚ, ਸਬੰਧਤ ਟੈਸਟ ਹੋ ਚੁਕੇ ਹਨ। ਸਿਰਫ ਨੱਕ 'ਤੇ ਹਲਕੀ ਜਹੀ ਸੱਟ ਵੱਜੀ ਹੈ। ਕੋਈ ਫਰੈਕਚਰ ਨਹੀਂ ਹੋਇਆ। ਨਮਸਕਾਰ ਤੇ ਧੰਨਵਾਦ।”