ਇੱਕ ਔਰਤ ਦਾ ਇੱਕ ਵੀਡੀਓ ਬੁੱਧਵਾਰ ਸ਼ਾਮ ਤੋਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਤੇ ਪ੍ਰੇਸ਼ਾਨ ਹਨ। ਲੋਕਾਂ ਦੇ ਮਨਾਂ 'ਚ ਕਈ ਕਿਸਮਾਂ ਦੇ ਪ੍ਰਸ਼ਨ ਉੱਠ ਰਹੇ ਹਨ। ਦਰਅਸਲ, ਇਸ ਵੀਡੀਓ 'ਚ ਇੱਕ ਸੂਰਤ ਜ਼ੋਮੈਟੋ ਕੰਪਨੀ ਦੀ ਕਰਮਚਾਰੀ 'ਤੇ ਨੱਕ ਤੋੜਨ ਦਾ ਦੋਸ਼ ਲਾ ਰਹੀ ਹੈ।
ਵੀਡੀਓ ਬਣਾਉਣ ਵਾਲੀ ਔਰਤ ਬੰਗਲੌਰ ਦੀ ਹੈ। ਇਸ ਵੀਡੀਓ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਕੀਤਾ ਹੈ ਜਿਸ ਵਿੱਚ ਉਸ ਨੇ ਫ਼ੂਡ ਡਿਲਿਵਰੀ ਐਪ ਜ਼ੋਮੈਟੋ 'ਤੇ ਉਸ ਦਾ ਨੱਕ ਤੋੜਨ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਉਸ ਨੇ ਐਪ ਰਾਹੀਂ ਖਾਣੇ ਦਾ ਆਰਡਰ ਦਿੱਤਾ ਸੀ, ਪਰ ਸਮੇਂ ਸਿਰ ਨਾ ਆਉਣ 'ਤੇ ਉਸ ਨੇ ਆਰਡਰ ਕੈਂਸਲ ਕਰ ਦਿੱਤਾ ਸੀ।
ਉਸ ਨੇ ਦੱਸਿਆ ਕਿ, ਆਰਡਰ ਕੈਂਸਿਲ ਹੋਣ ਦੇ ਬਾਵਜੂਦ, ਡਿਲਵਰੀ ਬੁਆਏ ਫ਼ੂਡ ਲੈ ਕੇ ਉਸ ਦੇ ਘਰ ਪਹੁੰਚਿਆ, ਜਿਸ ਤੋਂ ਬਾਅਦ ਉਸ ਨੇ ਐਪ ਰਾਹੀਂ ਕਸਟਮਰ ਕੇਅਰ ਨੂੰ ਕਾਲ ਕੀਤਾ। ਉਸ ਨੇ ਦੱਸਿਆ ਕਿ ਉਹ ਕਸਟਮਰ ਕੇਅਰ ਦੇ ਇਕ ਮੈਂਬਰ ਨਾਲ ਗੱਲ ਕਰ ਰਹੀ ਸੀ ਕਿ ਉਸੇ ਸਮੇਂ, ਉਨ੍ਹਾਂ ਦੇ ਸਾਹਮਣੇ ਖੜ੍ਹਾ ਇਹ ਡਿਲਿਵਰੀ ਬੁਆਏ ਨੇ ਗੁੱਸੇ ਨਾਲ ਉਸ ਦੇ ਨੱਕ 'ਤੇ ਮੁੱਕਾ ਮਾਰਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਔਰਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆਂ ਹੀ ਜ਼ੋਮੈਟੋ ਕੰਪਨੀ ਦਾ ਇੱਕ ਬਿਆਨ ਆਇਆ ਹੈ। ਕੰਪਨੀ ਨੇ ਇਸ ਘਟਨਾ ਲਈ ਪੀੜਤ ਤੋਂ ਮੁਆਫੀ ਮੰਗੀ ਹੈ। ਇਸ ਦੇ ਨਾਲ ਹੀ ਔਰਤ ਨੂੰ ਪੁਲਿਸ ਜਾਂਚ ਤੋਂ ਲੈ ਕੇ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ ਹੈ।