ਪਟਿਆਲਾ/ਸੰਗਰੂਰ: ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਤਾਪਮਾਨ ਇੱਕ ਦਮ ਲਗਾਤਾਰ ਵਧਣਾ ਸ਼ੁਰੂ ਹੋ ਗਿਆ। ਪਰ ਹੁਣ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। 11 ਤੋਂ 14 ਮਾਰਚ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ।


 


ਬੁੱਧਵਾਰ ਸਵੇਰੇ ਸਮਾਣਾ ਦੇ ਕਈ ਪਿੰਡਾਂ ਵਿੱਚ ਅੱਧੇ ਘੰਟੇ ਲਈ ਮੀਂਹ ਦੇ ਨਾਲ ਗੜ੍ਹੇਮਾਰੀ ਹੋਈ। ਇਸ ਨਾਲ ਕਿਸਾਨਾਂ ਦੀ ਕਣਕ ਅਤੇ ਸਰ੍ਹੋਂ ਦੀ ਫਸਲ ਖੇਤਾਂ ਵਿੱਚ ਵਿੱਛ ਗਈ। ਸੰਗਰੂਰ ਦੇ ਭਵਾਨੀਗੜ 'ਚ 10 ਮਿੰਟ ਹਲਕੀ ਬਾਰਸ਼ ਹੋਈ ਅਤੇ ਕਪੂਰਥਲਾ ਵਿੱਚ ਵੀ ਹਲਕੀ ਬਾਰਸ਼ ਹੋਈ।


 


ਉਥੇ ਹੀ ਮਾਰਚ ਦੀ ਦੂਜੀ ਪੱਛਮੀ ਗੜਬੜੀ ਸਰਗਰਮ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਤੱਕ ਕਈ ਸੂਬਿਆਂ 'ਚ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ, ਕਸ਼ਮੀਰ, ਲੱਦਾਖ ਸਮੇਤ ਦੇਸ਼ ਦੇ ਕਈ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।