ਚੰਡੀਗੜ੍ਹ: ਪੰਜਾਬ ਪੁਲਿਸ (Punjab Police) ਦੇ ਐਸਆਈ ਹਰਜੀਤ ਸਿੰਘ (SI Harjit Singh) ਦਾ ਹੱਥ ਹੁਣ ਠੀਕ ਹੋ ਗਿਆ ਹੈ। ਉਸ ਦੇ ਹੱਥ ਦੀਆਂ ਉਂਗਲਾਂ ‘ਚ ਮੁਵਮੈਂਟ ਵੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਉਸਦੇ ਹੱਥ ‘ਚ 100 ਪ੍ਰਤੀਸ਼ਤ ਆਕਸੀਜਨ ਸੰਤ੍ਰਿਪਤ ਹੋਣ ਨਾਲ ਖੂਨ ਦਾ ਪ੍ਰਵਾਹ ਵੀ ਨਿਰਧਾਰਤ ਕੀਤਾ ਗਿਆ ਹੈ। ਪਲਾਸਟਿਕ ਸਰਜਰੀ ਵਿਭਾਗ ਦੇ ਐਚਓਡੀ ਪ੍ਰੋ ਆਰਕੇ ਸ਼ਰਮਾ ਨੇ ਕਿਹਾ ਕਿ ਹੁਣ ਹਰਜੀਤ ਸਿੰਘ ਬਿਲਕੁਲ ਠੀਕ ਹੈ, ਉਸਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਦੱਸ ਦਈਏ ਕਿ 12 ਅਪਰੈਲ ਨੂੰ ਨਿਹੰਗਾਂ ਨੇ ਪਟਿਆਲਾ ਵਿੱਚ ਕਰਫਿਊ ਪਾਸ ਦੀ ਮੰਗ ਕਰਦਿਆਂ ਐਸਆਈ ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਸੀ। ਇਸ ਤੋਂ ਬਾਅਦ ਹਰਜੀਤ ਸਿੰਘ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਅਤੇ ਇੱਥੇ 9 ਡਾਕਟਰਾਂ ਦੀ ਟੀਮ ਨੇ ਉਸਦਾ ਹੱਥ ਜੋੜਨ ਲਈ ਆਪ੍ਰੇਸ਼ਨ ਕੀਤਾ ਜੋ ਤਕਰੀਬਨ ਸਾਢੇ ਸੱਤ ਘੰਟੇ ਚੱਲਿਆ ਸੀ।
ਇਸ ਘਟਨਾ ਤੋਂ ਬਾਅਦ ਐਸਆਈ ਹਰਜੀਤ ਸਿੰਘ ਦੀ ਨਿਡਰਤਾ ਦੀ ਹਰ ਪਾਸੇ ਚਰਚਾ ਹੋਈ ਸੀ। ਇਸ ਤੋਂ ਬਾਅਦ ਉਸ ਨੇ ਡਾਕਟਰਾਂ ਨਾਲ ਜਿਸ ਤਰ੍ਹਾਂ ਦਾ ਸਹਿਯੋਗ ਕੀਤਾ, ਉਹ ਸ਼ਲਾਘਾਯੋਗ ਸੀ। ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਵੀਡੀਓ ਕਾਲ ‘ਤੇ ਹਰਜੀਤ ਨਾਲ ਗੱਲਬਾਤ ਕੀਤੀ। ਉਸ ਸਮੇਂ ਹਰਜੀਤ ਸਿੰਘ ਨੂੰ ਏਐਸਆਈ ਤੋਂ ਐਸਆਈ ਪ੍ਰਮੋਟ ਕਰ ਦਿੱਤਾ ਗਿਆ।
18 ਦਿਨਾਂ ਬਾਅਦ ਕੱਲ੍ਹ ਚੰਡੀਗੜ੍ਹ ਪੀਜੀਆਈ ਤੋਂ ਘਰ ਪਰਤੇਗਾ ਐਸਆਈ ਹਰਜੀਤ, ਉਂਗਲੀਆਂ ਨੇ ਸ਼ੁਰੂ ਕੀਤੀ ਹਿਲ-ਜੁਲ
ਏਬੀਪੀ ਸਾਂਝਾ
Updated at:
29 Apr 2020 10:09 PM (IST)
ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਹਰਜੀਤ ਸਿੰਘ ਨੂੰ ਠੀਕ ਹੋਣ ‘ਤੇ ਸਲਾਮੀ ਦੇਣ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ। ਸੋਮਵਾਰ ਨੂੰ ਡੀਜੀਪੀ ਤੋਂ ਲੈ ਹੇਠਲੇ ਪੱਧਰ ਤੱਕ ਦੇ 80,000 ਕਰਮਚਾਰੀਆਂ ਨੇ ਨੇਮ ਪਲੇਟ ‘ਤੇ ਹਰਜੀਤ ਸਿੰਘ ਦੇ ਨਾਂ ਦਾ ਸਟਿੱਕਰ ਲਗਾਇਆ ਸੀ।
- - - - - - - - - Advertisement - - - - - - - - -